BREAKING : ਪੀ.ਵੀ. ਸਿੰਧੂ ਨੇ ਸਿਰਜਿਆ ਇਤਿਹਾਸ, ਦੇਸ਼ ਲਈ ਹਾਸਲ ਕੀਤਾ ਦੂਜਾ ਮੈਡਲ

TeamGlobalPunjab
1 Min Read

ਟੋਕਿਓ  : ਇਸ ਵੇਲੇ ਦੀ ਵੱਡੀ ਖਬਰ ਟੋਕਿਓ ਓਲੰਪਿਕ ਤੋਂ ਆ ਰਹੀ ਹੈ।

ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ‌ ਪੀ.ਵੀ. ਸਿੰਧੂ ਨੇ ‘ਬ੍ਰਾਂਜ ਮੈਡਲ’ ਜਿੱਤ ਕੇ ਇਨ੍ਹਾਂ ਓਲੰਪਿਕ ਖੇਡਾਂ ਦਾ ਦੂਜਾ ਮੈਡਲ ਦੇਸ਼ ਦੇ ਨਾਂ ਕੀਤਾ ਹੈ।

 

- Advertisement -

 

ਸਿੰਧੂ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਚੀਨ ਦੀ ਜਿਆਓ ਬਿੰਗ ਹੇ ਨੂੰ ਸਿਰਫ 52 ਮਿੰਟਾਂ ਵਿੱਚ 21-13, 21-15 ਨਾਲ ਹਰਾਇਆ।

 

 

- Advertisement -

 

 

ਸਿੰਧੂ ਦੀ ਇਸ ਜਿੱਤ ਨਾਲ ਦੇਸ਼ ਵਾਸੀਆਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

 

 

 ਪੀਵੀ ਸਿੰਧੂ ਓਲੰਪਿਕ ਵਿੱਚ ਲਗਾਤਾਰ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ। ਸਿੰਧੂ ਨੇ 2016 ਰੀਓ ਓਲੰਪਿਕਸ ਵਿੱਚ ਸਿਲਵਰ ਮੈਡਲ ਜਿੱਤਿਆ ਸੀ।

 

     ਇਸ ਤੋਂ ਪਹਿਲਾਂ ਕੁਸ਼ਤੀ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਨੇ 2008 ਬੀਜਿੰਗ ਓਲੰਪਿਕਸ ‘ਚ ਕਾਂਸੀ ਦਾ ਤਗਮਾ ਅਤੇ 2012 ਲੰਡਨ ਓਲੰਪਿਕਸ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ ।

 

Share this Article
Leave a comment