ਮਿਸੀਸਾਗਾ : ਜਿਵੇਂ-ਜਿਵੇਂ ਤਿਓਹਾਰ ਨੇੜੇ ਆ ਰਹੇ ਹਨ ਉਵੇਂ ਹੀ ਲੋਕਾਂ ਦਾ ਉਤਸ਼ਾਹ ਵਧਦਾ ਜਾ ਰਿਹਾ ਹੈਪਉਹ ਆਪਣੀ ਖੁਸ਼ੀ ਜ਼ਾਹਿਰ ਕਰਨ ਲਈ ਕਈ ਤਰਹਾਂ ਦੇ ਰੰਗ-ਬਿਰੰਗੇ ਪਟਾਕੇ ਚਲਾਉਂਦੇ ਹਨ।ਪਰ ਹੁਣ ਉਨ੍ਹਾਂ ਦੀ ਖੁਸ਼ੀ ‘ਤੇ ਰੋਕ ਲਗ ਸਕਦੀ ਹੈ। ਹੁਣ ਮਿਸੀਸਾਗਾ ਵਿੱਚ ਗੈਰਕਾਨੂੰਨੀ ਢੰਗ ਨਾਲ ਪਟਾਕੇ ਚਲਾਉਣ ਦੇ ਮਾਮਲੇ ਵਿੱਚ ਹਜ਼ਾਰਾਂ ਡਾਲਰ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।
ਪਿਛਲੇ ਹਫਤੇ ਸਿਟੀ ਕਾਊਂਸਲ ਦੀ ਹੋਈ ਮੀਟਿੰਗ ਹੋਈ ਸੀ।ਜਿਸ ‘ਚ ਅਧਿਕਾਰੀਆਂ ਨੇ ਉਸ ਮਤੇ ਦਾ ਸਮਰਥਨ ਕੀਤਾ ਜਿਸ ਵਿੱਚ ਪਬਲਿਕ ਪ੍ਰਾਪਰਟੀ ਉੱਤੇ ਗਲਤ ਢੰਗ ਨਾਲ ਪਟਾਕੇ ਚਲਾਉਣ ਵਾਲਿਆਂ ਜਾਂ ਅਜਿਹੀ ਪ੍ਰਾਪਰਟੀ ਜਿਹੜੀ ਪਟਾਕੇ ਚਲਾਉਣ ਵਾਲੇ ਸ਼ਖ਼ਸ ਦੀ ਨਾ ਹੋਵੇ, ਉੱਤੇ ਪਟਾਕੇ ਚਲਾਉਣ ਵਾਲਿਆਂ ਲਈ ਵੱਧ ਤੋਂ ਵੱਧ 100,000 ਡਾਲਰ ਜੁਰਮਨਾਂ ਤੈਅ ਕਰਨ ਦੀ ਗੱਲ ਕੀਤੀ ਗਈ ਸੀ। ਕਾਊਂਸਲਰ ਮੈਟ ਮੈਹੋਨੀ ਨੇ ਕਿਹਾ ਕਿ ਨਿਯਮ ਤੋੜਨ ਵਾਲਿਆਂ ਲਈ 100,000 ਡਾਲਰ ਜੁਰਮਾਨਾ ਲਗਾਇਆ ਜਾਣਾ ਵੱਡੀ ਗੱਲ ਹੈ। ਨਾਲ ਹੀ ਉਨ੍ਹਾਂ ਕਿਹਾ ਲੋਕਾਂ ਨੂੰ ਇਹ ਪਤਾ ਲੱਗੇਗਾ ਕਿ ਇਸ ਤਰ੍ਹਾਂ ਦੀ ਹਰਕਤ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦਸ ਦਈਏ ਕਿ ਇਸ ਤੋਂ ਪਹਿਲਾਂ ਗੈਰਕਾਨੂੰਨੀ ਢੰਗ ਨਾਲ ਪਟਾਕੇ ਚਲਾਉਣ ਦਾ ਜੁਰਮਾਨਾ 5,000 ਡਾਲਰ ਸੀ। ਇਹ ਨਿਯਮ ਪਹਿਲੀ ਦਸੰਬਰ ਤੋਂ ਲਾਗੂ ਹੋਵੇਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.