ਦਿੱਲੀ ‘ਚ ਕਿਸਾਨ ਗਰਜਨਾ ਰੈਲੀ, ਇਕੱਠੇ ਹੋਣ ਲੱਗੇ ਦੇਸ਼ ਭਰ ਦੇ ਕਿਸਾਨ

Rajneet Kaur
2 Min Read

ਨਵੀਂ ਦਿੱਲੀ:  ਦਿੱਲੀ ਵਿੱਚ ਇੱਕ ਵਾਰ ਫਿਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਰਾਮਲੀਲਾ ਮੈਦਾਨ ‘ਚ ਇਕੱਠੇ ਹੋਣਗੇ ਅਤੇ ਰੋਸ ਰੈਲੀ ਕਰਨਗੇ। ਰੈਲੀ ਵਿੱਚ 50,000 ਤੋਂ 55,000 ਕਿਸਾਨ ਹਿੱਸਾ ਲੈਣਗੇ। ਰੈਲੀ ਦਾ ਸਮਾਂ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ। ਕਿਸਾਨਾਂ ਦੀ ਰੈਲ਼ੀ ਨੂੰ ਧਿਆਨ ਵਿਚ ਰੱਖਦਿਆਂ ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਕਈ ਰੂਟ ਬਦਲ ਦਿੱਤੇ ਗਏ ਹਨ । ਕਈ ਸੜਕਾਂ ਵੀ ਬੰਦ ਕਰ ਦਿਤੀਆਂ ਹਨ ।

ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ‘ਤੇ ਆਪਣਾ ਵਾਅਦਾ ਪੂਰਾ ਕਰੇ। ਨਾਲ ਹੀ ਖੇਤੀ ਨੂੰ ਜੀਐਸਟੀ ਤੋਂ ਮੁਕਤ ਕੀਤਾ ਜਾਵੇ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਮੰਗ ਕਰਦੀ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਰਾਸ਼ੀ ਖੇਤੀ ਲਾਗਤਾਂ ਦੇ ਅਨੁਪਾਤ ਵਿੱਚ ਵਧਾਈ ਜਾਵੇ, ਅਨਾਜ ਵਿੱਚ ਸਬਸਿਡੀ ਦੇ ਨਾਲ-ਨਾਲ ਡੀਬੀਟੀ ਰਾਹੀਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ। ਇਸ ਦੇ ਨਾਲ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਕਾਰੋਬਾਰ ਕਰਨ ਲਈ ਲਾਇਸੈਂਸ ਦੇਣ ਦੀ ਮੰਗ ਵੀ ਕੀਤੀ ਗਈ ਹੈ ।ਭਾਰਤੀ ਕਿਸਾਨ ਸੰਘ ਦਾ ਕਹਿਣਾ ਹੈ ਕਿ ਇਸ ਰੈਲ਼ੀ ਵਿਚ ਦੇਸ਼ ਭਰ ਦੇ ਕਿਸਾਨ ਆਉਣਗੇ । ਕੁਝ ਕਿਸਾਨ ਆਪਣੇ ਵਾਹਨਾਂ ਤੇ ਅਉਣਗੇ ਤੇ ਕੁਝ ਕਿਸਾਨ ਵੀਰ ਬੱਸਾਂ ਰਾਹੀਂ ਆ ਰਹੇ ਹਨ ।

ਦਿੱਲੀ ਟ੍ਰੈਫਿਕ ਪੁਲਿਸ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਮਾਰਗ, ਮੀਰਦਾਰ ਚੌਕ, ਮਿੰਟੋ ਰੋਡ, ਅਜਮੇਰੀ ਗੇਟ, ਚਮਨ ਲਾਲ ਮਾਰਗ, ਦਿੱਲੀ ਗੇਟ, ਜੇਐੱਲਐੱਨ ਮਾਰਗ, ਕਮਲਾ ਮਾਰਕੀਟ ਤੋਂ ਹਮਦਰਦ ਚੌਕ, ਭਵਭੂਤੀ ਮਾਰਗ ਅਤੇ ਪਹਾੜਗੰਜ ਚੌਕ ਵੱਲ ਟਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ।

ਟ੍ਰੈਫਿਕ ਪੁਲਿਸ ਅਨੁਸਾਰ ਨਵੀਂ ਦਿੱਲੀ ਰੇਲਵੇ ਸਟੇਸ਼ਨ, ਪੁਰਾਣੀ ਦਿੱਲੀ ਰੇਲਵੇ, ਨਿਜ਼ਾਮੂਦੀਨ ਰੇਲਵੇ ਸਟੇਸ਼ਨ ਅਤੇ ISBT ਜਾਣ ਵਾਲੇ ਯਾਤਰੀਆਂ ਨੂੰ ਆਉਂਦੇ ਸਮੇਂ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਰੂਟਾਂ ‘ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਨਿੱਜੀ ਵਾਹਨਾਂ ਦੀ ਬਜਾਏ ਜਨਤਕ ਸਾਧਨਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment