ਢੱਡਰੀਆਂਵਾਲੇ ਨੂੰ ਆਇਆ ਗੁੱਸਾ, ਕਿਹਾ ਜੋ ਬ੍ਰਹਮਗਿਆਨੀ ਸਿਰ ਤੇ ਹੱਥ ਰੱਖ ਕਰਦੇ ਨੇ ਇਲਾਜ ਚੀਨ ਜਾ ਕਿ ਮਰੀਜ਼ਾਂ ਨੂੰ ਠੀਕ ਕਰਨ

TeamGlobalPunjab
2 Min Read

ਸੰਗਰੂਰ : ਭਾਈ ਰਣਜੀਤ ਸਿੰਘ ਲਗਾਤਾਰ ਕਿਸੇ ਨਾ ਕਿਸੇ ਵਿਵਾਦ ਵਿਚ ਘਿਰਦੇ ਹੀ ਰਹਿੰਦੇ ਹਨ। ਇਸ ਦੇ ਚਲਦਿਆ ਹੁਣ ਉਨ੍ਹਾਂ ਨੂੰ ਸਿੱਖ ਜਥੇਬੰਦੀਆਂ ਵਲੋਂ ਸੋਧਾ ਲਾਉਣ ਦੀ ਧਮਕੀ ਵੀ ਦਿਤੀ ਗਈ ਹੈ। ਇਸ ਸਭ ਦਰਮਿਆਨ ਇਕ ਵਾਰ ਫਿਰ ਢੱਡਰੀਆਂਵਾਲੇ ਨੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਲੈ ਕਿ ਵੀ ਸਖ਼ਤ ਪ੍ਰਤੀਕਿਰਿਆ ਦਿਤੀ।

ਢੱਡਰੀਆਂਵਾਲੇ ਨੇ ਕਿਹਾ ਕਿ ਸੂਰਜ ਪ੍ਰਕਾਸ਼ ਗ੍ਰੰਥ ਵਿਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਰਾਧ ਕਰਵਾਏ ਸਨ ਜਦੋ ਕਿ ਗੁਰਬਾਣੀ ਇਸ ਗੱਲ ਦੀ ਮਾਨਤਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਇਸ ਗ੍ਰੰਥ ਵਿਚ ਗੁਰੂ ਸਾਹਿਬ ਦੇ 8-10 ਵਿਵਾਹ ਦਸੇ ਗਏ ਹਨਂ ਜੋ ਕਿ ਗ਼ਲਤ ਹੈ। ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਕਿਸੇ ਦੀ ਵੀ ਗੱਲ ਸੁਣਨ ਦੀ ਜਰੂਰਤ ਨਹੀਂ ਹੈ ਲੋਕ ਆਪਣੇ ਘਰ ਸੂਰਜ ਪ੍ਰਕਾਸ਼ ਗ੍ਰੰਥ ਲਿਆ ਕੇ ਪੜ੍ਹ ਸਕਦੇ ਹਨ ਸਾਰਾ ਕੁਝ ਪਤਾ ਚੱਲ ਜਾਵੇਗਾ।

ਇਸ ਮੌਕਾ ਉਨ੍ਹਾਂ ਕੋਰੋਨਾ ਵਾਇਰਸ ਨੂੰ ਲੈ ਕੇ ਵੀ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਕਈ ਬਾਬੇ ਬ੍ਰਹਮਗਿਆਨੀ ਸਿਰ ਤੇ ਹੱਥ ਰੱਖ ਕੇ ਇਲਾਜ ਕਰਨ ਦਾ ਦਾਅਵਾ ਕਰਦੇ ਹਨ ਤਾਂ ਫਿਰ ਪੀੜਤ ਮਰੀਜਾਂ ਦਾ ਇਨ੍ਹਾਂ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਢੱਡਰੀਆਂਵਾਲੇ ਨੇ ਗੁਰੂ ਰਾਮਦਾਸ ਸਰੋਵਰ ਬਾਰੇ ਵਿਵਾਦਿਤ ਦੇਣ ਦੇ ਲੱਗ ਰਹੇ ਦੋਸ਼ ਨੂੰ ਵੀ ਨਕਾਰਿਆ। ਢੱਡਰੀਆਂਵਾਲੇ ਨੇ ਕਿਹਾ ਕਿ ਉਨ੍ਹਾਂ ਨੇ ਕਦੀ ਵੀ ਗਲਤ ਨਹੀਂ ਬੋਲਿਆ। ਢੱਡਰੀਆਂਵਾਲੇ ਨੇ ਕਿਹਾ ਇਕ ਵਾਰ ਬਾਹਰ ਅਮਰੀਕਾ ਚ ਦਰਬਾਰ ਸਾਹਿਬ ਦੀ ਨਵੀ ਬਿਲਡਿੰਗ ਬਣੀ ਸੀ ਤਾਂ ਦੀਵਾਨਾ ਚ ਲੋਕ ਝੂਮਰਾ ਵੱਲ ਹੀ ਦੇਖ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਬਿਲਡਿੰਗ ਨਾਲ ਹੀ ਨਾ ਜੁੜ ਜਾਇਓ ਕਿਉਂਕਿ  ਜੁੜਨਾ ਗੁਰਬਾਣੀ ਨਾਲ ਹੈ ।

Share this Article
Leave a comment