Home / News / ਸਰਪੰਚ ਦੀ ਕਾਲਰ ਫੜਨ ‘ਤੇ ਨੌਜਵਾਨ ਦੇ ਕੱਟੇ ਦੋਵੇਂ ਹੱਥ, ਪੁਲਿਸ ਪੀੜਿਤ ਨੂੰ ਕਹਿੰਦੀ ਰਹੀਂ ਹਸਤਾਖ਼ਰ ਕਰਨ ਨੂੰ

ਸਰਪੰਚ ਦੀ ਕਾਲਰ ਫੜਨ ‘ਤੇ ਨੌਜਵਾਨ ਦੇ ਕੱਟੇ ਦੋਵੇਂ ਹੱਥ, ਪੁਲਿਸ ਪੀੜਿਤ ਨੂੰ ਕਹਿੰਦੀ ਰਹੀਂ ਹਸਤਾਖ਼ਰ ਕਰਨ ਨੂੰ

ਹੋਸ਼ੰਗਾਬਾਦ : ਜ਼ਿਲ੍ਹੇ ਦੇ ਇਕ ਵਿਅਕਤੀ ਨੂੰ ਸਰਪੰਚ ਦੀ ਕਾਲਰ ਫੜਨ ਦੀ ਕੀਮਤ ਦੋਵੇਂ ਹੱਥ ਦੇਕੇ ਚੁਕਾਉਣੀ ਪਈ। ਮੁੱਖ ਦੋਸ਼ੀ ਸਥਾਨਕ ਸਰਪੰਚ ਦਾ ਪਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਕੋਈ ਆਪਸੀ ਪੁਰਾਣਾ ਵਿਵਾਦ ਸੀ। ਝਗੜੇ ਦੌਰਾਨ ਉਸ ਨੌਜਵਾਨ ਨੇ ਸਰਪੰਚ ਦੇ ਪਤੀ ਦਾ ਕਾਲਰ ਫੜ ਲਿਆ ਸੀ।ਆਪਸੀ ਰੰਜ਼ਿਸ਼ ‘ਚ ਮੁਲਜ਼ਮ ਨੇ ਗ੍ਰਾਮ ਚੌਰਾਹੇਟ ‘ਚ ਸੋਮੇਸ਼ ਗੁਰਜਰ ਨਾਮਕ ਨੌਜਵਾਨ ਦੇ ਹੱਥ ਕੱਟ ਦਿੱਤੇ।

ਉਥੇ ਹੀ ਪੁਲਿਸ ਉਸ ਨੂੰ ਹਸਪਤਾਲ ਲਿਜਾਣ ਦੀ ਥਾਂ ਥਾਣੇ ‘ਚ ਹੀ ਬਿਆਨ ਲੈਂਦੀ ਰਹੀ। ਪੁਲਿਸ ਅਧਿਕਾਰੀ ਹਮਲਾਵਰਾਂ ਦੇ ਨਾਂ ਪਤਾ ਪੁੱਛਦੇ ਰਹੇ। ਦਰਦ ਨਾਲ ਵਿਲਕਦਾ ਸੋਮੇਸ਼ ਨੀਚੇ ਡਿੱਗ ਗਿਆ ਤਾਂ ਟੀਆਈ ਬਿਆਨ ਦੇ ਕਾਗਜ਼ ‘ਤੇ ਹਸਤਾਖਰ ਕਰਨ ਦੀ ਗੱਲ ਕਹਿਣ ਲੱਗਾ।

ਕੁਝ ਦੇਰ ਬਾਅਦ ਨੌਜਵਾਨ ਹਸਪਤਾਲ ਲਿਜਾਇਆ ਗਿਆ। ਜ਼ਿਆਦਾ ਖੁਨ ਨਿਕਲਣ ਕਾਰਨ ਉਸ ਦੀ ਹਾਲਤ ਗੰਭੀਰ ਹੋ ਚੁੱਕੀ ਸੀ। ਉਸਨੂੰ ਪਹਿਲਾਂ ਬਾਬਈ ਹਸਪਤਾਲ ਲਿਜਾਇਆ ਗਿਆ, ਜਿਥੇ ਨਰਮਦਾਪੁਰਮ ਰੈਫਰ ਕਰ ਦਿੱਤਾ ਗਿਆ, ਪਰ ਇਥੇ ਵੀ ਹਾਲਤ ‘ਚ ਸੁਧਾਰ ਨਹੀਂ ਹੋਇਆ, ਜਿਸ ਤੋਂ ਬਾਅਦ ਵਾਰਸ ਉਸ ਨੂੰ ਨਾਗਪੁਰ ਲੈ ਆਏ। ਇਥੇ ਵੀ ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।

ਉਥੇ ਹੀ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖਮੀ ਨੌਜਵਾਨ ਤੇ ਉਸ ਦੇ ਵਾਰਸ ਖੁਦ ਪਹਿਲਾਂ ਐੱਫਆਈਆਰ ਦਰਜ ਕਰਵਾਉਣਾ ਚਾਹੁੰਦੇ ਸਨ। ਵਾਰਸਾਂ ਦਾ ਦੋਸ਼ ਹੈ ਕਿ ਪੁਲਿਸ ਹਸਪਤਾਲ ਲਿਜਾਣ ਦੀ ਥਾਂ ਸੋਮੇਸ਼ ਨੂੰ ਥਾਣੇ ਲੈ ਆਈ ਸੀ।

Check Also

ਨਵੇਂ ਮੁੱਖ ਮੰਤਰੀ ਦੇ ਐਲਾਨ ‘ਚ ਫ਼ਸਿਆ ਪੇਚ, ਨਵਜੋਤ ਸਿੱਧੂ ਨੇ ਜਤਾਇਆ ਇਤਰਾਜ਼ !

ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਬਾਰੇ ਅਧਿਕਾਰਤ ਤੌਰ ‘ਤੇ ਐਲਾਨ ‘ਚ ਕੁਝ ਸਮਾਂ …

Leave a Reply

Your email address will not be published. Required fields are marked *