ਮਾਹਰਾਂ ਦਾ ਦਾਅਵਾ, Covid -19 ਦਾ ਡੈਲਟਾ ਵੇਰਿਐਂਟ ਵੈਕਸੀਨ ਦੇ ਪ੍ਰਭਾਵ ਨੂੰ ਕਰ ਰਿਹੈ ਘੱਟ

TeamGlobalPunjab
1 Min Read

ਨਿਊਜ਼ ਡੈਸਕ: ਭਾਰਤ ‘ਚ ਮਿਲੇ Covid – 19 ਦੇ ਡੈਲਟਾ ਵੇਰਿਐਂਟ ਨੂੰ ਲੈ ਕੇ ਸਿਹਤ ਮਾਹਰਾਂ ਨੇ ਕਿਹਾ ਹੈ ਕਿ ਇਹ ਵੇਰਿਐਂਟ ਅਲਫਾ ਵੇਰਿਐਂਟ ਤੋਂ ਜ਼ਿਆਦਾ ਜਲਦੀ ਫੈਲਦਾ ਹੈ। ਯੂਕੇ ਦੇ ਸਿਹਤ ਮਾਹਰਾਂ ਨੇ ਆਪਣੀ ਰਿਸਰਚ ਵਿੱਚ ਪਾਇਆ ਹੈ ਕਿ ਡੈਲਟਾ ਵੇਰਿਐਂਟ, ਅਲਫਾ ਵੇਰਿਐਂਟ ਤੋਂ 60 ਫੀਸਦੀ ਜ਼ਿਆਦਾ ਫੈਲਦਾ ਹੈ ਅਤੇ ਕੁੱਝ ਮਾਮਲਿਆਂ ਵਿੱਚ ਇਹ ਵੇਰਿਐਂਟ ਵੈਕਸੀਨ ਦੀ ਸਮਰੱਥਾ ਨੂੰ ਵੀ ਘੱਟ ਕਰ ਦਿੰਦਾ ਹੈ।

ਪਬਲਿਕ ਹੈਲਥ ਇੰਗਲੈਂਡ (PHE) ਕੋਰੋਨਾ ਦੇ ਹਰ ਵੇਰਿਐਂਟ ਨੂੰ ਹਫ਼ਤਾਵਾਰੀ ਟ੍ਰੈਕ ਕਰਦੀ ਹੈ। ਪੀਐਚਈ ਨੇ ਕਿਹਾ ਹੈ ਕਿ ਡੈਲਟਾ ਵੇਰਿਐਂਟ ਸੰਕਰਮਣ ਦੇ ਕੇਸ ਦੇਸ਼ ਵਿੱਚ 29,892 ਤੋਂ ਵਧ ਕੇ 42,300 ਪਾਰ ਹੋ ਗਏ ਹਨ। ਇਨ੍ਹਾਂ ਮਾਮਲਿਆਂ ‘ਚ 70 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਡਾਟਾ ‘ਚ ਇਹ ਵੀ ਦੱਸਿਆ ਗਿਆ ਹੈ ਕਿ ਯੂਕੇ ਵਿੱਚ ਕੋਵਿਡ – 19 ਦੇ 90 ਫ਼ੀਸਦੀ ਨਵੇਂ ਕੇਸ ਡੈਲਟਾ ਵੇਰਿਐਂਟ ਨਾਲ ਸਬੰਧਤ ਹਨ। ਅਲਫਾ ਦੇ ਮੁਕਾਬਲੇ ਡੈਲਟਾ ਵੇਰਿਐਂਟ ਦੇ ਮਾਮਲੇ ਜ਼ਿਆਦਾ ਵੱਧ ਰਹੇ ਹਨ।

ਇੰਗਲੈਂਡ ਅਤੇ ਸਕਾਟਲੈਂਡ ਨੇ ਵੈਕਸੀਨ ‘ਤੇ ਡੈਲਟਾ ਅਤੇ ਅਲਫਾ ਦੇ ਪ੍ਰਭਾਵ ਨੂੰ ਲੈ ਕੇ ਵੀ ਰਿਸਰਚ ਕੀਤੀ ਹੈ। ਇਸ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵੈਕਸੀਨ ਦੀ ਪਹਿਲੀ ਦੋਜ਼ ਲੈਣ ਤੋਂ ਬਾਅਦ ਡੈਲਟਾ ਵੇਰਿਐਂਟ ਅਲਫਾ ਵੇਰਿਐਂਟ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਵੈਕਸੀਨ ਦੇ ਪ੍ਰਭਾਵ ਨੂੰ ਘੱਟ ਕਰ ਦਿੰਦਾ ਹੈ।

Share this Article
Leave a comment