ਦਿੱਲੀ ‘ਚ ਖੁੱਲ੍ਹਣਗੇ ਬਾਜ਼ਾਰ-ਮਾਲ, ਦੌੜੇਗੀ ਮੈਟਰੋ, ਪਰ ਇਨ੍ਹਾਂ ਸ਼ਰਤਾਂ ਦੇ ਨਾਲ

TeamGlobalPunjab
2 Min Read

ਨਵੀਂ ਦਿੱਲੀ (ਦਵਿੰਦਰ ਸਿੰਘ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨਿਚਰਵਾਰ ਨੂੰ ਡਿਜੀਟਲ ਪੱਤਰਕਾਰ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਲਾਕਡਾਊਨ 7 ਜੂਨ ਤੋਂ ਅੱਗੇ ਵੀ ਇਕ ਹਫ਼ਤੇ ਤਕ ਜਾਰੀ ਰਹੇਗਾ ਪਰ ਬਾਜ਼ਾਰ ਖੁੱਲ੍ਹਣਗੇ ਤੇ ਦਿੱਲੀ ਮੈਟਰੋ ਦਾ ਸੰਚਾਲਨ ਸ਼ੁਰੂ ਹੋਵੇਗਾ।

ਦਿੱਲੀ ਵਿਚ ਲਾਕਡਾਊਨ ਤਾਂ ਜਾਰੀ ਰਹੇਗਾ ਪਰ ਕਾਫ਼ੀ ਹੱਦ ਤੱਕ ਰਿਆਇਤ ਦੇਣ ਦੀ ਗੱਲ ਆਖੀ ਹੈ। ਬਾਜ਼ਾਰ, ਮਾਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਔਡ-ਈਵਨ ਦੇ ਆਧਾਰ ‘ਤੇ ਖੋਲ੍ਹਿਆ ਜਾ ਰਿਹਾ ਹੈ।

ਨਿੱਜੀ ਦਫਤਰਾਂ ਨੂੰ 50 ਪ੍ਰਤੀਸ਼ਤ ਸਮਰੱਥਾ ਨਾਲ ਖੋਲ੍ਹਿਆ ਜਾ ਸਕਦਾ ਹੈ। ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਰੋਜ਼ ਖੁੱਲ੍ਹਣਗੀਆਂ।

ਦਿੱਲੀ ਮੈਟਰੋ 50 ਪ੍ਰਤੀਸ਼ਤ ਸਮਰੱਥਾ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਸਰਕਾਰੀ ਦਫਤਰਾਂ ਵਿੱਚ ਗਰੁੱਪ-ਏ ਦੇ ਅਧਿਕਾਰੀ 100 ਪ੍ਰਤੀਸ਼ਤ ਅਤੇ ਇਸਦੇ ਹੇਠਾਂ ਦੇ 50 ਪ੍ਰਤੀਸ਼ਤ ਅਧਿਕਾਰੀ ਕੰਮ ਕਰਨਗੇ।100% ਕਰਮਚਾਰੀ ਜ਼ਰੂਰੀ ਸੇਵਾਵਾਂ ਵਿਚ ਕੰਮ ਕਰਨਗੇ।

- Advertisement -

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਪਿਛਲੇ 24 ਘੰਟਿਆਂ ਵਿਚ ਦਿੱਲੀ ਵਿਚ ਤਕਰੀਬਨ 400 ਕੇਸ ਹੋਏ ਹਨ ਅਤੇ ਪਾਜੇਟਿਵਿਟੀ ਦਰ ਲਗਭਗ 0.5 ਪ੍ਰਤੀਸ਼ਤ ਤੱਕ ਆ ਗਈ ਹੈ।

ਦੱਸ ਦਈਏ ਕਿ ਦਿੱਲੀ ਵਿੱਚ 19 ਅਪ੍ਰੈਲ ਤੋਂ ਲਾਕਡਾਊਨ ਲਾਗੂ ਹੈ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਗਲੇ ਹਫਤੇ ਕੋਰੋਨਾ ਦੀ ਸਥਿਤੀ ਨੂੰ ਵੇਖਦੇ ਹੋਏ, ਵਧੇਰੇ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ।

ਉਨਾਂ ਦੱਸਿਆ ਕਿ ਤੀਜੀ ਲਹਿਰ ਨਾਲ ਨਜਿੱਠਣ ਦੀ ਤਿਆਰੀ ਲਈ ਸ਼ੁੱਕਰਵਾਰ ਨੂੰ ਮੀਟਿੰਗ 6 ਘੰਟੇ ਚੱਲੀ। ਸੰਭਾਵੀ ਤੀਜੀ ਲਹਿਰ ਨੂੰ ਵੇਖਦਿਆਂ ਅਸੀਂ ਕੋਰੋਨਾ ਕੇਸਾਂ ਦਾ ਪੀਕ ਪ੍ਰਤੀ ਦਿਨ 37 ਹਜ਼ਾਰ ਤੱਕ ਪਹੁੰਚਣ ਦੀ ਸੰਭਾਵਨਾ ਨੂੰ ਮੰਨਦਿਆਂ ਤਿਆਰੀ ਕਰਾਂਗੇ। ਕਿੰਨੇ ਬਿਸਤਰੇ, ਆਕਸੀਜਨ, ਦਵਾਈ ਅਤੇ ਆਈਸੀਯੂ ਦੀ ਜ਼ਰੂਰਤ ਹੋਏਗੀ, ਇਸਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

 

- Advertisement -

ਕੇਜਰੀਵਾਲ ਨੇ ਕਿਹਾ ਕਿ ਤੀਜੀ ਲਹਿਰ ਵਿੱਚ ਬੱਚਿਆਂ ਲਈ ਵਧੇਰੇ ਜੋਖਮ ਹੋਣ ਦਾ ਖ਼ਦਸ਼ਾ ਹੈ। ਇਸ ਲਈ ਅਸੀਂ ਹਰ ਹਸਪਤਾਲ ਵਿੱਚ ਬੱਚਿਆਂ ਲਈ ਵੱਖਰੇ ਪ੍ਰਬੰਧ ਕਰਾਂਗੇ । ਬਿਸਤਰੇ ਤੋਂ ਲੈ ਕੇ ਦਵਾਈ ਤਕ, ਬੱਚਿਆਂ ਨੂੰ ਧਿਆਨ ਵਿਚ ਰੱਖਦਿਆਂ ਤਿਆਰੀਆਂ ਕੀਤੀਆਂ ਜਾਣਗੀਆਂ।

Share this Article
Leave a comment