BREAKING : ਰਾਮ ਰਹੀਮ ਦੀ ਪੈਰੋਲ ਖ਼ਿਲਾਫ਼ ਪੀੜਤ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਲਿਖੀ ਚਿੱਠੀ

TeamGlobalPunjab
2 Min Read

ਸਿਰਸਾ : ਡੇਰਾ ਮੁਖੀ ਰਾਮ ਰਹੀਮ ਨੂੰ ਮੈਡੀਕਲ ਅਧਾਰ ‘ਤੇ ਮਿਲੀ ‘ਪੈਰੋਲ’ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਪੱਤਰ ਲਿਖ ਕੇ ‘ਪੈਰੋਲ ਰੱਦ’ ਕਰਨ ਦੀ ਮੰਗ ਕੀਤੀ ਗਈ ਹੈ । ਇਹ ਪੱਤਰ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਵਲੋਂ ਮਾਣਯੋਗ ਹਾਈਕੋਰਟ ਨੂੰ ਲਿਖਿਆ ਗਿਆ ਹੈ।

ਇਸ ਪੱਤਰ ਵਿੱਚ ਅੰਸ਼ੁਲ ਛੱਤਰਪਤੀ ਨੇ ਲਿਖਿਆ ਹੈ ਕਿ ਡੇਰਾ ਮੁਖੀ ਰਾਮ ਰਹੀਮ ਆਪਣੇ ਸਿਆਸੀ ਸੰਪਰਕ ਅਤੇ ਉੱਚੀ ਸਿਆਸੀ ਪਹੁੰਚ ਦਾ ਫਾਇਦਾ ਲੈਂਦੇ ਹੋਏ ਲਗਾਤਾਰ ਇੱਕ ਤੋਂ ਬਾਅਦ ਇੱਕ ‘ਪੈਰੋਲ’ ਹਾਸਲ ਕਰਦਾ ਜਾ ਰਿਹਾ ਹੈ, ਜਿਹੜਾ ਕਾਨੂੰਨ ਦੀ ਸ਼ਰੇਆਮ ਉਲੰਘਣਾ ਹੈ।

ਅੰਸ਼ੁਲ ਨੇ ਬੀਤੇ ਚਾਰ ਹਫ਼ਤਿਆਂ ਦੌਰਾਨ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਤੋਂ ਬਾਹਰ ਕਿਸੇ ਨਾ ਕਿਸੇ ਬਹਾਨੇ ਲਿਆਉਣ ਦੇ ਸਾਰੇ ਵੇਰਵੇ ਇਸ ਪੱਤਰ ਵਿੱਚ ਦਿੱਤੇ ਹਨ। ਅੰਸ਼ੁਲ ਛਤਰਪਤੀ ਵੱਲੋਂ ਇਹ ਕਿਹਾ ਗਿਆ ਹੈ ਕਿ ਸਿਹਤ ਦਾ ਹਵਾਲਾ ਦੇ ਕੇ ਬਾਬਾ ਕਿਸੇ ਨਾ ਕਿਸੇ ਤਰੀਕੇ ਹਰ ਹਫ਼ਤੇ ਜੇਲ੍ਹ ਤੋਂ ਬਾਹਰ ਆ ਰਿਹਾ ਹੈ , ਅਜਿਹਾ ਨਹੀਂ ਹੋਣਾ ਚਾਹੀਦਾ। ਅੰਸ਼ੁਲ ਛੱਤਰਪਤੀ ਨੇ ਇਸ ਨੂੰ ਬਾਬੇ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀ ਸਾਜ਼ਿਸ਼ ਦਾ ਹਿੱਸਾ ਮੰਨਦੇ ਹੋਏ ਅਦਾਲਤ ਤੋਂ ਇਸ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਗਈ ਹੈ।

ਛੱਤਰਪਤੀ ਨੇ ਅਪੀਲ ਕੀਤੀ ਕਿ ਬਾਬੇ ਦੀ ਪੈਰੋਲ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਵੇ ਅਤੇ ਬਾਬੇ ਨੂੰ ਜੇਕਰ ਕੋਈ ਮੈਡੀਕਲ ਸਹਾਇਤਾ ਚਾਹੀਦੀ ਹੈ ਤਾਂ ਜੇਲ੍ਹ ਦੀ ਹਦੂਦ ਦੇ ਅੰਦਰ ਹੀ ਉਪਲਬਧ ਕਰਵਾਈ ਜਾਵੇ।

- Advertisement -

 

 

 

- Advertisement -

ਜ਼ਿਕਰਯੋਗ ਹੈ ਕਿ ਰਾਮ ਰਹੀਮ ਇਸ ਵੇਲੇ ਮੈਡੀਕਲ ਗਰਾਉਂਡ ‘ਤੇ ਪੈਰੋਲ ਹਾਸਲ ਕਰਨ ਤੋਂ ਬਾਅਦ ਗੁਰੂਗਰਾਮ ਦੇ ‘ਮੇਦਾਂਤਾ ਹਸਪਤਾਲ’ ਵਿੱਚ ਇਲਾਜ ਕਰਵਾ ਰਿਹਾ ਹੈ।

Share this Article
Leave a comment