ਨਵੀਂ ਦਿੱਲੀ : ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਦਿੱਲੀ ਅੰਦਰ ਲਗਾਤਾਰ ਪ੍ਰਦਰਸ਼ਨ ਜਾਰੀ ਹਨ। ਹੁਣ ਤੱਕ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਇੱਥੇ 13 ਮੌਤਾਂ ਹੋ ਗਈਆਂ ਹਨ। ਇਸ ਦੇ ਚਲਦਿਆਂ ਵੱਡੀ ਖਬਰ ਇਹ ਸਾਹਮਣੇ ਹੈ ਕਿ ਇੱਥੇ ਦਿੱਲੀ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਆਦੇਸ਼ ਦੇ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਇਨ੍ਹਾਂ ਇਲਾਕਿਆਂ ਅੰਦਰ ਕੁਝ ਸਮਾਂ ਪਹਿਲਾਂ ਧਾਰਾ 144 ਲਾਗੂ ਕੀਤੀ ਗਈ ਸੀ। ਦਿੱਲੀ ਵਿੱਚ ਅਮਨ ਅਤੇ ਕਨੂੰਨ ਦੀ ਸਥਿਤੀ ਕਾਇਮ ਕਰਨ ਲਈ ਆਈਪੀਐਸ ਅਧਿਕਾਰੀ ਐਸ ਐਨ ਸ੍ਰੀ ਵਾਸਤਵ ਨੂੰ ਨਿਯੁਕਤ ਕੀਤਾ ਗਿਆ ਹੈ। ਇੱਥੇ ਹੀ ਬੱਸ ਨਹੀਂ ਦਿੱਲੀ ਦੇ ਮੌਜਪੁਰ, ਚਾਂਦਬਾਗ,ਕਰਾਵਲ ਅਤੇ ਜ਼ਫ਼ਰਾਬਾਦ ਇਲਾਕਿਆਂ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ।