ਧੀ ਦਾ ਕੰਨਿਆਦਾਨ ਕਰਨ ਲਈ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਰਾਮ ਰਹੀਮ !

TeamGlobalPunjab
2 Min Read

ਚੰਡੀਗੜ੍ਹ: ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਛਤਰਪਤੀ ਹੱਤਿਆ ਕਾਂਡ ਮਾਮਲੇ ‘ਚ 20 ਸਾਲ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਸੌਦਾ ਸਾਧ ਨੇ ਜ਼ਮਾਨਤ ਦੀ ਮੰਗ ਕੀਤੀ ਹੈ। ਸੌਦਾ ਸਾਧ ਨੇ ਪੰਜਾਬ-ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ‘ਚ ਉਸ ਨੇ ਮੰਗ ਕੀਤੀ ਸੀ ਕਿ ਸਿਰਸਾ ‘ਚ ਉਸ ਵੱਲੋਂ ਗੋਦ ਲਈ ਹੋਈ ਦਾ 10 ਮਈ ਨੂੰ ਵਿਆਹ ਹੋਣਾ ਹੈ, ਜਿਸ ‘ਚ ਉਹ ਸ਼ਾਮਲ ਹੋਣਾ ਚਾਹੁੰਦਾ ਹੈ।

ਇਸ ਪਟੀਸ਼ਨ ‘ਤੇ ਅੱਜ ਹਾਈ ਕੋਰਟ ‘ਚ ਸੁਣਵਾਈ ਹੋਈ। ਅਦਾਲਤ ਨੇ ਹਰਿਆਣਾ ਸਰਕਾਰ ਅਤੇ ਸੀਬੀਆਈ ਤੋਂ ਜਵਾਬ ਮੰਗਿਆ ਹੈ। ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਪ੍ਰਦੇਸ਼ ਸਰਕਾਰ ਅਤੇ ਸੀਬੀਆਈ ਤੋਂ ਪੁੱਛਿਆ ਕਿ ਜੇ ਸੌਦਾ ਸਾਧ ਨੂੰ ਜਮਾਨਤ ਦੇ ਦਿੱਤੀ ਜਾਵੇ ਤਾਂ ਕੀ ਇਸ ਨਾਲ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਕੋਈ ਅਸਰ ਪਵੇਗਾ? ਇਸ ਨੋਟਿਸ ਦਾ ਜਵਾਬ ਹਰਿਆਣਾ ਸਰਕਾਰ ਅਤੇ ਸੀਬੀਆਈ ਨੂੰ 1 ਮਈ ਤਕ ਦੇਣਾ ਹੈ।

ਰਾਮ – ਰਹੀਮ ਨੇ ਹਾਈਕੋਰਟ ਵਿੱਚ ਮੰਗ ਦਰਜ ਕਰਕੇ ਦੱਸਿਆ ਹੈ ਕਿ ਗੁਰਾਂਸ਼ ਜਦੋਂ ਸਿਰਫ਼ ਛੇ ਸਾਲ ਦੀ ਸੀ ਤਾਂ ਉਸ ਦੇ ਮਾਤਾ – ਪਿਤਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸਨੇ ਗੁਰਾਂਸ਼ ਨੂੰ ਗੋਦ ਲੈ ਲਿਆ ਅਤੇ ਉਸਦੀ ਪੂਰੀ ਪਰਵਰਿਸ਼ ਕੀਤੀ । ਗੁਰਾਂਸ਼ ਦੇ ਸਕੂਲੀ ਦਸਤਾਵੇਜਾਂ , ਆਧਾਰ ਕਾਰਡ ਅਤੇ ਹੋਰ ਸਾਰੇ ਦਸਤਾਵੇਜਾਂ ਵਿੱਚ ਪਿਤਾ ਦੇ ਨਾਮ ‘ਤੇ ਉਸਦਾ ਹੀ ਨਾਮ ਦਰਜ ਹੈ। ਹੁਣ 10 ਮਈ ਨੂੰ ਗੁਰਾਂਸ਼ ਦਾ ਵਿਆਹ ਹੈ ਅਤੇ ਸੱਤ ਮਈ ਨੂੰ ਰਿੰਗ ਸੈਰੇਮਨੀ ਹੈ।
ਅਜਿਹੇ ਵਿੱਚ ਗੁਰਾਂਸ਼ ਦਾ ਪਿਤਾ ਹੋਣ ਦੇ ਨਾਤੇ ਰਾਮ ਰਹੀਮ ਨੂੰ ਹੀ ਉਸਦਾ ਕੰਨਿਆਦਾਨ ਕਰਨਾ ਹੈ। ਰਾਮ ਰਹੀਮ ਨੇ ਦੱਸਿਆ ਕਿ ਵਿਆਹ ਸਮਾਰੋਹ ਦੇ ਸੱਦੇ ਪੱਤਰ ਵੀ ਛਪ ਚੁੱਕੇ ਹਨ । ਉਸਨੂੰ ਪਿਤਾ ਹੋਣ ਦੇ ਸਾਰੇ ਫਰਜ ਪੂਰੇ ਕਰਨ ਹਨ । ਇਸ ਲਈ ਸਜ਼ਾ ਨੂੰ ਇੱਕ ਮਹੀਨੇ ਲਈ ਜ਼ਮਾਨਤ ਦੇ ਕੇ ਧੀ ਦੇ ਵਿਆਹ ਅਤੇ ਹੋਰ ਪ੍ਰੋਗਰਾਮਾਂ ਵਿੱਚ ਉਸ ਨੂੰ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇ ।

Share this Article
Leave a comment