23 ਸਾਲਾ ਭਲਵਾਨ ਦੇ ਕਤਲ ਮਾਮਲੇ ‘ਚ ਦਿੱਲੀ ਪੁਲਿਸ ਨੂੰ ਸੁਸ਼ੀਲ ਕੁਮਾਰ ਦੀ ਭਾਲ

TeamGlobalPunjab
1 Min Read

ਨਵੀਂ ਦਿੱਲੀ: ਦਿੱਲੀ ਦੇ ਛਤਰਸਾਲ ਸਟੇਡੀਅਮ ‘ਚ ਬੀਤੇ ਦਿਨੀਂ ਦੋ ਭਲਵਾਨਾਂ ਦੇ ਧੜਿਆਂ ‘ਚ ਝਗੜਾ ਹੋ ਗਿਆ, ਜਿਸ ‘ਚ 23 ਸਾਲਾ ਭਲਵਾਨ ਦੀ ਮੌਤ ਹੋ ਗਈ। ਇਸ ਕਤਲ ਮਾਮਲੇ ‘ਚ ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਜਿਸ ਤੋਂ ਬਾਅਦ ਦਿੱਲੀ ਪੁਲੀਸ ਵੱਲੋਂ ਸੁਸ਼ੀਲ ਕੁਮਾਰ ਸਣੇ 2 ਹੋਰ ਭਲਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਏਡੀਸੀਪੀ ਦਿੱਲੀ ਡਾਕਟਰ ਗੁਰਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਸੁਸ਼ੀਲ ਕੁਮਾਰ ਦੀ ਇਹ ਵਾਰਦਾਤ ਵਿੱਚ ਭੂਮਿਕਾ ਦੀ ਜਾਂਚ ਕਰ ਰਹੇ ਹਾਂ, ਕਿਉਂਕਿ ਉਸ ਖ਼ਿਲਾਫ਼ ਇਲਜ਼ਾਮ ਲਗਾਏ ਗਏ ਹਨ। ਅਸੀਂ ਆਪਣੀ ਟੀਮ ਨੂੰ ਉਸ ਦੇ ਘਰ ਭੇਜਿਆ ਸੀ ਪਰ ਉਹ ਨਹੀਂ ਮਿਲਿਆ।

ਇਸ ਤੋਂ ਇਲਾਵਾ ਪੁਲਿਸ ਵਲੋਂ 5 ਗੱਡੀਆਂ ‘ਚੋਂ ਇਕ ‘ਚ  ਬੰਦੂਕ, ਦੋ ਡਾਂਗਾਂ ਬਰਾਮਦ ਹੋਈਆਂ। ਹਾਲਾਂਕਿ ਸੁਸ਼ੀਲ ਕੁਮਾਰ ਨੇ ਇਸ ਮਾਮਲੇ ਵਿੱਚ ਆਪਣੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

Share this Article
Leave a comment