ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਾਈਵੇਟ ਉਦਯੋਗਾਂ ਰਾਹੀਂ Remdesivir ਟੀਕਿਆਂ ਦੀ ਵਿਕਰੀ ‘ਤੇ ਲਗਾਈ ਰੋਕ, ਜ਼ਾਰੀ ਕੀਤੀਆਂ ਨਵੀਆਂ Guidelines

TeamGlobalPunjab
1 Min Read

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਾਈਵੇਟ ਉਦਯੋਗਾਂ ਰਾਹੀਂ Remdesivir ਟੀਕਿਆਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ ਅਤੇ ਇਸ ਦੀ ਵਿਕਰੀ ਖਰੀਦਣ ਅਤੇ ਇਸ ਦੇ ਵਿਕਰੀ ਦੇ ਅਧਿਕਾਰ ਆਪਣੇ ਸਿਹਤ ਵਿਭਾਗ ਤੱਕ ਸੀਮਤ ਕਰ ਦਿੱਤੇ ਹਨ।

ਪ੍ਰਸ਼ਾਸਨ ਨੇ ਇੱਕ ਆਦੇਸ਼ ਵਿੱਚ ਕਿਹਾ ਹੈ ਕਿ ਪ੍ਰਾਈਵੇਟ ਡਿਸਟ੍ਰੀਬਿਉਟਰਜ਼ ਅਤੇ ਕੈਮਿਸਟ ਹੁਣ ਰੈਮਡੇਸਿਵਿਰ ਟੀਕੇ ਨਹੀਂ ਖਰੀਦ ਸਕਦੇ। ਸਿਰਫ ਚੰਡੀਗੜ੍ਹ ਪ੍ਰਸ਼ਾਸਨ ਦਾ ਸਿਹਤ ਵਿਭਾਗ ਹੀ ਹੁਣ ਖੁੱਲੇ ਬਾਜ਼ਾਰ ਜਾਂ ਕੇਂਦਰ ਸਰਕਾਰ ਤੋਂ ਖਰੀਦ ਕਰ ਸਕਦਾ ਹੈ।

ਆਦੇਸ਼ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ “cost-to-cost” ਦੇ ਅਧਾਰ ਤੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਵਿਚ ਕੀਤਾ ਜਾਵੇਗਾ।

ਇਹ ਆਦੇਸ਼ ਵੀ ਸਾਹਮਣੇ ਆਏ ਹਨ ਕਿ  ਦੇਸ਼ ਦੇ ਕਈ ਹਿੱਸਿਆਂ ਵਿਚ ਰੈਮਡੇਸਿਵਰ ਦੀ ਸਪਲਾਈ ਘਟ ਗਈ ਹੈ ਅਤੇ ਮਾਮਲਿਆਂ ਵਿਚ ਚਿੰਤਾਜਨਕ ਵਾਧਾ ਹੋਇਆ ਹੈ। ਹਾਲਾਂਕਿ ਕਈ ਮਾਹਿਰਾਂ ਨੇ  COVID-19 ਮਾਮਲਿਆਂ ਦੇ ਇਲਾਜ ਵਿਚ ਐਂਟੀ-ਵਾਇਰਲ ਡਰੱਗ ਦੀ ਪ੍ਰਭਾਵਸ਼ੀਲਤਾ ‘ਤੇ ਸਵਾਲ ਚੁੱਕੇ ਹਨ। ਪਰ ਇਹ ਭਾਰਤ ਵਿਚ ਇਲਾਜ ਦੀ ਇਕ ਪ੍ਰਸਿੱਧ ਲਾਈਨ ਹੈ।

- Advertisement -

Share this Article
Leave a comment