ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ JBT ਕੇਸ ‘ਚ ਸਜ਼ਾ ਹੋਈ ਪੂਰੀ, ਜਲਦ ਹੋਣਗੇ ਰਿਹਾਅ

TeamGlobalPunjab
1 Min Read

ਨਵੀਂ ਦਿੱਲੀ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਵਕੀਲ ਅਮਿਤ ਸਾਹਨੀ ਨੇ ਦਸਿਆ ਕਿ  ਉਨ੍ਹਾਂ ਨੇ JBT  ਕੇਸ ਵਿੱਚ ਆਪਣੀ ਸਜ਼ਾ ਪੂਰੀ ਕਰ ਲਈ ਹੈ।

ਵਕੀਲ ਦਾ ਕਹਿਣਾ ਹੈ ਕਿ ਸਜ਼ਾ ਹੋਣ ਤੋਂ ਲੈ ਕੇ ਕੱਲ੍ਹ ਤੱਕ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਸਾਰੀਆਂ ਸਰਕਾਰੀ ਛੋਟਾਂ ਸਮੇਤ ਪੂਰੀ ਹੋ ਚੁੱਕੀ ਹੈ। ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ JBT ਅਧਿਆਪਕਾਂ ਦੀ ਭਰਤੀ ਘੁਟਾਲੇ ਵਿੱਚ 2013 ਵਿੱਚ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਵਕੀਲ ਦੇ ਅਨੁਸਾਰ ਤਿਹਾੜ ਜੇਲ ਅਥਾਰਟੀ ਨੇ ਦੱਸਿਆ ਹੈ ਕਿ ਦਿੱਲੀ ਸਰਕਾਰ ਨੇ 10 ਸਾਲ ਦੀ ਸਜ਼ਾ ਸੁਣਾਏ ਗਏ ਦੋਸ਼ੀ ਨੂੰ ਛੇ ਮਹੀਨਿਆਂ ਦੀ ਵਿਸ਼ੇਸ਼ ਛੋਟ ਬਾਰੇ ਇੱਕ ਹੁਕਮ ਪਾਸ ਕੀਤਾ ਹੈ ਅਤੇ ਚੌਟਾਲਾ ਪਹਿਲਾਂ ਹੀ ਨੌਂ ਸਾਲ ਅਤੇ ਛੇ ਮਹੀਨੇ ਦੀ ਹਿਰਾਸਤ ਵਿੱਚ ਰਹਿ ਚੁੱਕੇ ਹਨ, ਜਿਸ ਵਿੱਚ ਨਿਯਮਤ ਛੋਟ ਵੀ ਸ਼ਾਮਲ ਹੈ।

ਚੌਟਾਲਾ ਦੇ ਵਕੀਲ ਨੇ ਦੱਸਿਆ ਕਿ ਬੀਤੀ ਰਾਤ ਚੌਟਾਲਾ ਦੀ ਸਜ਼ਾ ਪੂਰੀ ਹੋ ਗਈ ਹੈ। ਕੁੱਝ ਕਾਗਜ਼ੀ ਕਾਰਵਾਈ ਬਾਕੀ ਹੈ। ਜਿਵੇਂ ਹੀ ਉਹ ਪੂਰੀ ਹੋ ਜਾਵੇਗੀ, ਉਨ੍ਹਾਂ ਦੀ ਰਿਹਾਈ ਦੇ ਆਦੇਸ਼ ਅਧਿਕਾਰਤ ਤੌਰ ‘ਤੇ ਜਾਰੀ ਕਰ ਦਿੱਤੇ ਜਾਣਗੇ। ਹਾਲਾਂਕਿ ਓਮ ਪ੍ਰਕਾਸ਼ ਚੌਟਾਲਾ ਅਜੇ ਵੀ ਤਿਹਾੜ ਜੇਲ੍ਹ ਤੋਂ ਬਾਹਰ ਹੀ ਹਨ, ਪਰ ਉਨ੍ਹਾਂ ਨੂੰ ਹੁਣ ਜੇਲ੍ਹ ਜਾਣ ਦੀ ਜ਼ਰੂਰਤ ਨਹੀਂ ਪਏਗੀ।

 

- Advertisement -

 

Share this Article
Leave a comment