ਨਵੀਂ ਦਿੱਲੀ: ਕੋਵਿਡ- 19 ਖ਼ਿਲਾਫ਼ ਟੀਕਾਕਰਨ ਮੁਹਿੰਮ ਦੇ ਸਬੰਧ ‘ਚ ਮੋਦੀ ਤੋਂ ਭੱਖੇ ਲੋਕਾਂ ਨੇ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਕੰਧਾਂ ‘ਤੇ ਮੋਦੀ ਦੇ ਵਿਰੁਧ ਪੋਸਟਰ ਲਗਾ ਦਿਤੇ ਸਨ।ਪੋਸਟਰਾਂ ’ ਤੇ ਲਿਖਿਆ ਸੀ, ‘ਮੋਦੀ ਜੀ ਹਮਾਰੇ ਬੱਚੋਂ ਕੇ ਟੀਕੇ ਵਿਦੇਸ਼ ਕਿਉਂ ਭੇਜ ਦੀਏ (ਪ੍ਰਧਾਨ ਮੰਤਰੀ ਤੁਸੀਂ ਸਾਡੇ ਬੱਚਿਆਂ ਦੇ ਟੀਕੇ ਵਿਦੇਸ਼ੀ ਮੁਲਕਾਂ ਨੂੰ ਕਿਉਂ ਭੇਜ ਦਿੱਤੇ?)। ਇਹ ਪੋਸਟਰ ਸ਼ਹਿਰ ਦੇ ਕਈ ਹਿੱਸਿਆਂ ’ਚ ਚਿਪਕਾਏ ਗਏ ਸਨ। ਜਿਸ ਤੋਂ ਬਾਅਦ ਦਿੱਲੀ ਪੁਲੀਸ ਨੇ 25 ਐੱਫਆਈਆਰ ਦਰਜ ਕੀਤੀਆਂ ਹਨ ਅਤੇ 25 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਵੀਰਵਾਰ ਨੂੰ ਪੁਲਿਸ ਨੂੰ ਪੋਸਟਰਾਂ ਬਾਰੇ ਜਾਣਕਾਰੀ ਮਿਲੀ ਸੀ ਜਿਸਦੇ ਬਾਅਦ ਜ਼ਿਲ੍ਹਿਆਂ ਦੇ ਸੀਨੀਅਰ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ ਸੀ।
ਸ਼ਿਕਾਇਤਾਂ ਦੇ ਆਧਾਰ ’ਤੇ ਵੱਖ-ਵੱਖ ਜ਼ਿਲ੍ਹਿਆਂ ’ਚ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਐਕਟ ਦੀ ਧਾਰਾ 3 ਸਮੇਤ ਭਾਰਤੀ ਦੰਡਾਵਲੀ ਦੀ ਧਾਰਾ 188 ਅਧੀਨ ਲਗਭਗ 25 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।
ਦਿੱਲੀ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ਅਗਰ ਪੋਸਟਰਾਂ ਸੰਬਧੀ ਹੋਰ ਸ਼ਿਕਾਇਤਾਂ ਮਿਲੀਆਂ ਤਾਂ ਐੱਫਆਈਆਰ ਦਾ ਅੰਕੜਾਂ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪੋਸਟਰ ਕਿਸਦੇ ਵੱਲੋਂ ਸ਼ਹਿਰ ਭਰ ’ਚ ਵੱਖ-ਵੱਖ ਥਾਵਾਂ ’ਤੇ ਲਾਏ ਜਾ ਰਹੇ ਸਨ ਤੇ ਇਸ ਅਨੁਸਾਰ ਮਾਮਲੇ ‘ਚ ਅਗਲੀ ਕਾਰਵਾਈ ਕੀਤੀ ਜਾਵੇਗੀ।
ਸਰਕਾਰ ਨੂੰ ਕੰਧਾਂ ‘ਤੇ ਲੱਗੇ ਪੋਸਟਰ ਤਾਂ ਨਜ਼ਰ ਆ ਗਏ ਪਰ ਕੋਵਿਡ 19 ਨਾਲ ਕਿੰਨੇਂ ਲੋਕ ਮਰ ਰਹੇ ਹਨ ਉਸਦਾ ਅੰਦਾਜ਼ਾ ਲਗਾਉਣਾ ਉਨ੍ਹਾਂ ਦੇ ਵਸ ਦੀ ਗੱਲ੍ਹ ਨਹੀਂ ਜਾਪਦੀ।