ਨਵੀ ਦਿੱਲੀ : ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਅੱਜ ਇੱਕ ਵਾਰ ਫਿਰ ਵੱਡਾ ਫੈਸਲਾ ਲਿਆ ਹੈ। ਅੱਜ ਵੀ ਕਈ ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਨਵੀਂ ਦਿੱਲੀ ਅਤੇ ਆਸ-ਪਾਸ ਦੇ 16 ਮੈਟਰੋ ਸਟੇਸ਼ਨਾਂ ਨੂੰ ਅਗਲੇ ਹੁਕਮਾਂ ਤੱਕ ਯਾਤਰੀਆਂ ਲਈ ਬੰਦ ਕੀਤਾ ਗਿਆ ਹੈ।

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਯਾਤਰੀਆਂ ਨੂੰ ਸੂਚਿਤ ਕੀਤਾ ਹੈ ਕਿ ਅੱਜ ਸਵੇਰੇ 07:30 ਵਜੇ ਤੋਂ ਕਈ ਮੈਟਰੋ ਸਟੇਸ਼ਨਾਂ ‘ਤੇ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। ਇਹਨਾਂ ਸਟੇਸ਼ਨਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। DMRC ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਹੇਠ ਲਿਖੇ ਮੈਟਰੋ ਸਟੇਸ਼ਨਾਂ ‘ਤੇ ਸਵੇਰੇ 07:30 ਵਜੇ ਤੋਂ ਦਾਖ਼ਲਾ ਅਤੇ ਨਿਕਾਸ ਬੰਦ ਹੈ:
ਲੋਕ ਕਲਿਆਣ ਮਾਰਗ
ਰਾਜੀਵ ਚੌਂਕ
ਪਟੇਲ ਚੌਂਕ
ਰਾਮਕ੍ਰਿਸ਼ਨ ਆਸ਼ਰਮ ਮਾਰਗ
ਬਾਰਾਖੰਭਾ ਰੋਡ
ਸੁਪਰੀਮ ਕੋਰਟ
ਸੇਵਾ ਤੀਰਥ
ਜਨਪਥ
ਮੰਡੀ ਹਾਊਸ
ਸੈਂਟਰਲ ਸੈਕ੍ਰੇਟਰੀਏਟ
ਆਈ.ਟੀ.ਓ. (ITO)
ਦਿੱਲੀ ਗੇਟ
ਇੰਦਰਪ੍ਰਸਥ
ਖ਼ਾਨ ਮਾਰਕੀਟ
ਜੋਰ ਬਾਗ
ਸ਼ਿਵਾਜੀ ਸਟੇਡੀਅਮ
ਦੱਸ ਦਈਏ ਕਿ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, DMRC ਨੇ ਸਪੱਸ਼ਟ ਕੀਤਾ ਹੈ ਕਿ ਰਾਜੀਵ ਚੌਂਕ, ਮੰਡੀ ਹਾਊਸ ਅਤੇ ਸੈਂਟਰਲ ਸੈਕ੍ਰੇਟਰੀਏਟ ਵਰਗੇ ਪ੍ਰਮੁੱਖ ਇੰਟਰਚੇਂਜ ਸਟੇਸ਼ਨਾਂ ‘ਤੇ ਟ੍ਰੇਨ ਬਦਲਣ ਦੀ ਸਹੂਲਤ ਉਪਲਬਧ ਰਹੇਗੀ। ਇਸ ਦਾ ਮਤਲਬ ਹੈ ਕਿ ਯਾਤਰੀ ਇਹਨਾਂ ਸਟੇਸ਼ਨਾਂ ਤੋਂ ਦੂਜੀਆਂ ਲਾਈਨਾਂ ਦੀ ਟ੍ਰੇਨ ਫੜ ਸਕਣਗੇ, ਪਰ ਇਹਨਾਂ ਸਟੇਸ਼ਨਾਂ ਦੇ ਅੰਦਰ ਦਾਖ਼ਲ ਹੋਣ ਜਾਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ।DMRC ਨੇ ਯਾਤਰੀਆਂ ਤੋਂ ਇਸ ਦੌਰਾਨ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਅਤੇ ਸਲਾਹ ਦਿੱਤੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਇਸ ਅਪਡੇਟ ਨੂੰ ਧਿਆਨ ਵਿੱਚ ਰੱਖਣ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

