ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ pm ਮੋਦੀ ‘ਤੇ ਸਾਧਿਆ ਨਿਸ਼ਾਨਾ ,ਸਦਨ ‘ਚ ਸੁਣਾਈ ਇੱਕ ਰਾਜੇ ਦੀ ਕਹਾਣੀ

navdeep kaur
2 Min Read

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕਾਜੇਰੀਵਾਲ ਨੇ ਸਦਨ ਚ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ। ਸਦਨ ਚ ਬੋਲਦੇ ਸਮੇ ਕੇਜਰੀਵਾਲ ਨੇ ਇਕ ਰਾਜੇ ਦੀ ਕਹਾਣੀ ਸੁਣਾਈ। ਕਹਾਣੀ ਦਾ ਸਿਰਲੇਖ ਚੋਥੀ ਪਾਸ ਰਾਜਾ ਸੀ। ਉਨ੍ਹਾਂ ਕਿਹਾ ਕਿ ਇਸ ਕਹਾਣੀ ਵਿੱਚ ਸਿਰਫ਼ ਰਾਜਾ ਸੀ, ਕੋਈ ਰਾਣੀ ਨਹੀਂ ਸੀ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਲੜਕੇ ਨੇ ਚੌਥੀ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਅਤੇ ਚਾਹ ਦੇ ਸਟਾਲ ‘ਤੇ ਨੌਕਰੀ ਕਰ ਲਈ। ਫਿਰ ਉਹ ਬਾਦਸ਼ਾਹ ਵੀ ਬਣ ਗਿਆ, ਪਰ ਪੜ੍ਹਿਆ-ਲਿਖਿਆ ਨਹੀਂ ਸੀ, ਇਸ ਲਈ ਉਸ ਨੂੰ ਪਰੇਸ਼ਾਨੀ ਹੋਣ ਲੱਗੀ ਕਿ ਉਹ ਘੱਟ ਪੜ੍ਹਿਆ-ਲਿਖਿਆ ਹੈ, ਇਸ ਲਈ ਉਸ ਨੇ ਜਾਅਲੀ ਡਿਗਰੀ ਲੈ ਲਈ।

ਨੋਟਬੰਦੀ ਕੀਤੀ ਅਤੇ ਤਿੰਨ ਖੇਤੀਬਾੜੀ ਕਾਨੂੰਨ ਲਿਆਂਦੇ ਅਤੇ ਜਨਤਾ ਨੂੰ ਤਬਾਹ ਕਰ ਦਿੱਤਾ। ਫਿਰ ਉਸ ਨੂੰ ਲੱਗਾ ਕਿ ਉਸ ਨੇ ਪੈਸਾ ਨਹੀਂ ਕਮਾਇਆ, ਇਸ ਲਈ ਕੀ ਕਰਨਾ ਹੈ, ਉਸ ਨੇ ਆਪਣੇ ਦੋਸਤ ਨੂੰ ਬੁਲਾਇਆ ਅਤੇ ਆਪਣੀਆਂ ਕੰਪਨੀਆਂ ਵਿਚ ਪੈਸਾ ਲਗਾਇਆ। ਦੋਸਤ ਨੂੰ ਰਾਜੇ ਦੇ ਕਹਿਣ ‘ਤੇ ਬੈਂਕਾਂ ਤੋਂ 10 ਹਜ਼ਾਰ ਕਰੋੜ ਦਾ ਕਰਜ਼ਾ ਦਿੱਤਾ ਗਿਆ, ਫਿਰ ਦੇਸ਼ ਦੀਆਂ ਜਾਇਦਾਦਾਂ ਖਰੀਦੀਆਂ। ਜੇ ਕਿਸੇ ਨੇ ਕੁਝ ਕਿਹਾ ਤਾਂ ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਇਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਸਦਨ ਵਿੱਚ ਚੋਥੀ ਪਾਸ ਰਾਜਾ ਦੀ ਕਹਾਣੀ ਸੁਣਾ ਕਿ pm ਮੋਦੀ ਤੇ ਸਿਕੰਜਾ ਕੱਸਿਆ।

ਦੱਸ ਦੇਈਏ ਕਿ ਸੀਬੀਆਈ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਸੀਬੀਆਈ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ 16 ਅਪ੍ਰੈਲ ਨੂੰ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਸੀ । ਇਸ ਤੋਂ ਇਕ ਦਿਨ ਬਾਅਦ 17 ਅਪ੍ਰੈਲ (ਸੋਮਵਾਰ) ਨੂੰ ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਹਾਲਾਂਕਿ, ਸੀਐਮ ਕੇਜਰੀਵਾਲ ਨੂੰ ਸੰਮਨ ਮਿਲਣ ਤੋਂ ਬਾਅਦ ਹੁਣ ਇਸ ‘ਤੇ ਸਿਆਸਤ ਵੀ ਤੇਜ਼ ਹੋ ਗਈ ਹੈ। ਇਸ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੋਵਾਂ ਵਿੱਚ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਦੋਵੇਂ ਧਿਰਾਂ ਲਗਾਤਾਰ ਇਕ-ਦੂਜੇ ‘ਤੇ ਇਲਜ਼ਾਮ ਅਤੇ ਜਵਾਬੀ ਦੋਸ਼ ਲਗਾ ਰਹੀਆਂ ਹਨ।

 

- Advertisement -

Share this Article
Leave a comment