ਧੁੱਪ ‘ਚ ਨਾ ਬੈਠਣ ਕਾਰਨ ਹੁੰਦੈ ਇਨ੍ਹਾਂ ਬੀਮਾਰੀਆਂ ਦਾ ਖਤਰਾ, Vitamin D ਦੀ ਕਮੀ ਨੂੰ ਦੂਰ ਕਰਨਗੀਆਂ ਇਹ ਚੀਜਾਂ

TeamGlobalPunjab
3 Min Read

ਵਿਟਾਮਿਨ-ਡੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ ਇਸ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੋਣ ਦੇ ਨਾਲ-ਨਾਲ ਹੋਰ ਵੀ ਕਈ ਬਿਮਾਰੀਆਂ ਦਾ ਖਤਰਾ ਪੈਦਾ ਹੋ ਜਾਂਦਾ ਹੈ। ਵਿਟਾਮਿਨ-ਡ ਸਾਨੂੰ ਧੁੱਪ ਤੋਂ ਮਿਲਦਾ ਹੈ, ਜਿਸ ਕਰਕੇ ਇਸ ਦਾ ਦੂਜਾ ਨਾਂ “ਧੁੱਪ ਵਿਟਾਮਿਨ” ਹੈ।

ਅੱਜ ਦੇ ਇਸ ਮਸ਼ੀਨੀ ਯੁੱਗ ‘ਚ ਲੋਕਾਂ ਦੀ ਜੀਵਨਸ਼ੈਲੀ ‘ਚ ਕਾਫੀ ਬਦਲਾਅ ਆ ਚੁੱਕਾ ਹੈ। ਦੇਸ਼ ਦੀ ਅਬਾਦੀ ਦਾ ਇੱਕ ਵੱਡਾ ਹਿੱਸਾ ਵਿਟਾਮਿਨ-ਡੀ ਦੀ ਕਮੀ ਨਾਲ ਜੂਝ ਰਹੀ ਹੈ। ਅੱਜ ਦੇ ਲੋਕ ਆਪਣਾ ਵਧੇਰੇ ਸਮਾਂ ਦਫਤਰਾਂ ‘ਚ ਬਤੀਤ ਕਰਦੇ ਹਨ। ਜਿਸ ਕਾਰਨ ਉਨ੍ਹਾਂ ਦਾ ਧੁੱਪ ਨਾਲ ਸਪੰਰਕ ਟੁੱਟ ਗਿਆ ਹੈ ਤੇ ਲੋਕਾਂ ‘ਚ ਵਿਟਾਮਿਨ-ਡੀ ਦੀ ਕਮੀ ਜ਼ਿਆਦਾ ਪਾਈ ਜਾਣ ਲੱਗੀ ਹੈ।

ਲੋਕਾਂ ਵੱਲੋਂ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਲਈ ਕਈ ਪ੍ਰਕਾਰ ਦੀਆਂ ਮਹਿੰਗੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਦੇ ਕਈ ਘਾਤਕ ਨਤੀਜੇ ਨਿਕਲਦੇ ਹਨ। ਜਦਕਿ ਵਿਟਾਮਿਨ-ਡੀ ਦੀ ਕਮੀ ਨੂੰ ਕੁਝ ਪ੍ਰਾਕਿਰਿਤਕ ਤਰੀਕਿਆਂ ਨਾਲ ਵੀ ਪੂਰਾ ਕੀਤਾ ਜਾ ਸਕਦਾ ਹੈ।

ਵਿਟਾਮਿਨ-ਡੀ ਨੂੰ ਲੈ ਕੇ ਮਾਹਿਰਾਂ ਦਾ ਕਹਿਣਾ ਹੈ ਹਰ ਇੱਕ ਵਿਅਕਤੀ ਨੂੰ ਹਰ ਹਫਤੇ ਘੱਟ ਤੋਂ ਘੱਟ 15 ਮਿੰਟ ਧੁੱਪ ‘ਚ ਜ਼ਰੂਰ ਬੈਠਣਾ ਚਾਹੀਦਾ ਹੈ। ਧੁੱਪ ਵਿਟਾਮਿਨ-ਡੀ ਦੀ ਪੂਰਤੀ ਦਾ ਇੱਕ ਵੱਡਾ ਸਰੋਤ ਹੈ।

- Advertisement -

ਬ੍ਰੈਡ, ਦੁੱਧ, ਪਨੀਰ, ਸੋਆ ਮਿਲਕ ਤੇ ਸੰਤਰਾ ‘ਚ ਵਿਟਾਮਿਨ-ਡੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਕਰਕੇ ਸਰੀਰ ‘ਚ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।

ਮਸ਼ਰੂਮ ‘ਚ ਵੀ ਵਿਟਾਮਿਨ-ਡੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਕੈਲਸੀਅਮ ਤੇ ਫਾਸਫੋਰਸ ਨੂੰ ਜਜ਼ਬ ਕਰਨ ‘ਚ ਮਦਦ ਕਰਦਾ ਹੈ। ਮਸ਼ਰੂਮ ਤੇ ਕਾਡ ਲਿਵਰ ‘ਚ ਸਭ ਤੋਂ ਜ਼ਿਆਦਾ ਵਿਟਾਮਿਨ-ਡੀ ਪਾਇਆ ਜਾਂਦਾ ਹੈ।

ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਜਿਵੇਂ ਪਨੀਰ, ਦਹੀ ਆਦਿ ਵੀ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਦਾ ਹੈ। ਹਰ ਰੋਜ਼ ਸਵੇਰੇ ਬ੍ਰੇਕਫਾਸਟ ਕਰਨ ਤੋਂ ਪਹਿਲਾਂ ਇੱਕ ਗਲਾਸ ਦੁੱਧ ਪੀਣਾ ਬਹੁਤ ਲਾਭਦਾਇਕ ਹੁੰਦਾ ਹੈ। ਦੁੱਧ ਵੀ ਕੈਲਸੀਅਮ ਨੂੰ ਜਜ਼ਬ ਕਰਨ ‘ਚ ਮਦਦ ਕਰਦਾ ਹੈ।

ਅੰਡਾ, ਮੀਟ ਤੇ ਮੱਛੀ ਵੀ ਵਿਟਾਮਿਨ-ਡੀ ਦੇ ਮੁੱਖ ਸਰੋਤ ਹਨ। ਇਸ ਤੋਂ ਸਾਡੇ ਸਰੀਰ ਨੂੰ ਪ੍ਰੋਟੀਨ ਤੇ ਵਿਟਾਮਿਨ-ਡੀ ਭਰਪੂਰ ਮਾਤਰਾ ‘ਚ ਮਿਲਦਾ ਹੈ।
ਵਿਟਾਮਿਨ-ਡੀ ਦੀ ਕਮੀ ਨਾਲ ਹੋਣ ਵਾਲੇ ਰੋਗ:
ਹੱਡੀਆਂ ਦਾ ਕਮਜ਼ੋਰ ਹੋਣਾ, ਮਾਸਪੇਸ਼ੀਆਂ ‘ਚ ਖਿਚਾਅ, ਅਰਥਰਾਈਟਸ, ਥਕਾਵਟ, ਸਾਹ ਲੈਣ ‘ਚ ਪਰੇਸ਼ਾਨੀ, ਚਮੜੀ ਦਾ ਰੰਗ ਪੀਲਾ ਪੈਣਾ, ਅਨੀਮੀਆ।

Share this Article
Leave a comment