Home / ਭਾਰਤ / ਸਿਰਸਾ ਨੇ ਕਰਨ ਜੌਹਰ ਦੇ ਘਰ ਹੋਈ ਪਾਰਟੀ ਨੂੰ ਲੈ ਕੇ NCB ਕੋਲ ਸ਼ਿਕਾਇਤ ਕੀਤੀ ਦਰਜ

ਸਿਰਸਾ ਨੇ ਕਰਨ ਜੌਹਰ ਦੇ ਘਰ ਹੋਈ ਪਾਰਟੀ ਨੂੰ ਲੈ ਕੇ NCB ਕੋਲ ਸ਼ਿਕਾਇਤ ਕੀਤੀ ਦਰਜ

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਰਨ ਜੌਹਰ ਸਣੇ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਖ਼ਿਲਾਫ਼ ਸ਼ਿਕਾਇਤ ਕੀਤੀ ਹੈ। ਮਨਜਿੰਦਰ ਸਿਰਸਾ ਨੇ ਇਹ ਸ਼ਿਕਾਇਤ ਇੱਕ ਪੁਰਾਣੀ ਵੀਡੀਓ ਦੇ ਆਧਾਰ ‘ਤੇ ਕੀਤੀ ਹੈ, ਜੋ ਕਰਨ ਜੌਹਰ ਦੇ ਘਰ ਪਾਰਟੀ ਦੌਰਾਨ ਵਾਇਰਲ ਹੋਈ ਸੀ।

ਸਿਰਸਾ ਨੇ ਦੋਸ਼ ਲਗਾਏ ਹਨ ਕਿ ਪਾਰਟੀ ‘ਚ ਸ਼ਾਮਲ ਹੋਣ ਵਾਲੇ ਲੋਕਾਂ ਨੇ ਡਰੱਗ ਦਾ ਇਸਤੇਮਾਲ ਕੀਤਾ ਸੀ ਇਸ ਬਾਬਤ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ‘ਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਮੁਖੀ ਰਾਕੇਸ਼ ਅਸਥਾਨਾ ਨਾਲ ਮੁਲਾਕਾਤ ਵੀ ਕੀਤੀ ਹੈ। ਸਿਰਸਾ ਨੇ ਇਸ ਡਰੱਗ ਪਾਰਟੀ ਦੇ ਸੰਚਾਲਕ ਕਰਨ ਜੌਹਰ ਅਤੇ ਹੋਰ ਬਾਲੀਵੁੱਡ ਦੇ ਮਹਾਨ ਚਿਹਰਿਆਂ ਖਿਲਾਫ ਕਾਰਵਾਈ ਅਤੇ ਜਾਂਚ ਦੀ ਮੰਗ ਕੀਤੀ ਹੈ।

ਇਸ ਸਬੰਧੀ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਟਵੀਟ ਕੀਤਾ ਹੈ, ਜਿਸ ਵਿਚ ਲਿਖਿਆ ਹੈ ਕਿ – “ਮੈਂ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਮੁਖੀ ਰਾਕੇਸ਼ ਅਸਥਾਨਾ ਨਾਲ ਬੀਐਸਐਫ ਹੈੱਡਕੁਆਰਟਰ ਦਿੱਲੀ ਵਿੱਚ ਮੁਲਾਕਾਤ ਕਰਕੇ ਫ਼ਿਲਮ ਡਾਇਰੈਕਟਰ ਕਰਨ ਜੌਹਰ ਅਤੇ ਹੋਰ ਲੋਕਾਂ ਦੇ ਖਿਲਾਫ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ।”

ਪਿਛਲੇ ਸਾਲ ਕਰਨ ਜੌਹਰ ਦੇ ਘਰ ਇੱਕ ਪਾਰਟੀ ਹੋਈ ਸੀ ਇਸ ਪਾਰਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਇਆ ਇਸ ਵਿੱਚ ਦੀਪਿਕਾ ਪਾਦੁਕੋਣ, ਮਲਾਇਕਾ ਅਰੋੜਾ, ਰਨਬੀਰ ਕਪੂਰ, ਅਰਜੁਨ ਕਪੂਰ, ਸ਼ਾਹਿਦ ਕਪੂਰ, ਵਿੱਕੀ ਕੌਸ਼ਲ, ਵਰੁਨ ਧਵਨ ਸਣੇ ਹੋਰ ਸਿਤਾਰੇ ਸ਼ਾਮਲ ਹੋਏ ਸਨ।

Check Also

ਜੇਪੀ ਨੱਡਾ ਨੇ ਆਪਣੀ ਨਵੀਂ ਟੀਮ ਦਾ ਕੀਤਾ ਐਲਾਨ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਨਵੀਂ ਦਿੱਲੀ: ਅੱਜ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਆਪਣੀ ਨਵੀਂ ਟੀਮ ਦਾ ਗਠਨ …

Leave a Reply

Your email address will not be published. Required fields are marked *