Home / News / ਰੱਖਿਆ ਮੰਤਰੀ ਅੱਜ ਕਰਨਗੇ ‘ਸਵੈ-ਨਿਰਭਰ ਭਾਰਤ ਹਫ਼ਤੇ’ ਦੀ ਸ਼ੁਰੂਆਤ

ਰੱਖਿਆ ਮੰਤਰੀ ਅੱਜ ਕਰਨਗੇ ‘ਸਵੈ-ਨਿਰਭਰ ਭਾਰਤ ਹਫ਼ਤੇ’ ਦੀ ਸ਼ੁਰੂਆਤ

ਨਵੀਂ ਦਿੱਲੀ: ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ‘ਸਵੈ-ਨਿਰਭਰ ਭਾਰਤ ਹਫ਼ਤੇ’ ਸ਼ੁਰੂਆਤ ਕਰਨਗੇ। ਰੱਖਿਆ ਮੰਤਰੀ ਦਫ਼ਤਰ ਨੇ ਐਤਵਾਰ ਦੇਰ ਰਾਤ ਟਵੀਟ ਕਰ ਕਿਹਾ ਕਿ ਪ੍ਰੋਗਰਾਮ ਦਾ ਆਯੋਜਨ ਦੁਪਹਿਰ ਨੂੰ 3:30 ਵਜੇ ਹੋਵੇਗਾ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਐਤਵਾਰ ਨੂੰ ਡਿਜੀਟਲ ਮਾਧਿਅਮ ਰਾਹੀਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸਵੈ-ਨਿਰਭਰ ਭਾਰਤ ਪਹਿਲ ਦੇ ਤਹਿਤ ਕਿਹਾ ਸੀ ਕਿ ਰੱਖਿਆ ਮੰਤਰਾਲੇ ਨੇ ਰੱਖਿਆ ਉਤਪਾਦਾਂ ਨੂੰ ਵਧਾਉਣ ਲਈ 101 ਉਤਪਾਦਾਂ ਦੇ ਆਯਾਤ ‘ਤੇ ਰੋਕ ਲਗਾ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਨ੍ਹਾਂ ਉਪਕਰਣਾਂ ‘ਤੇ ਪਾਬੰਦੀ ਲਗਾਉਣ ਦੀ ਇਹ ਕਵਾਇਦ 2020 ਅਤੇ 2024 ਦੇ ਵਿਚਕਾਰ ਪੂਰੀ ਕਰ ਲਈ  ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਇੱਕ ‘ਸਵੈ-ਨਿਰਭਰ ਭਾਰਤ’ ਦਾ ਨਿਰਮਾਣ ਕੀਤਾ ਜਾਵੇਗਾ ਜੋ ਰੋਟੀ, ਮਕਾਨ, ਸਿਹਤ ਅਤੇ ਸਿੱਖਿਆ ਦੇ ਖਤੇਰ ‘ਚ ਸਵੈ-ਨਿਰਭਰ ਹੋਵੇਗਾ।

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ‘ਸਵੈ-ਨਿਰਭਰ ਭਾਰਤ ਦਾ ਨਿਰਮਾਣ ਕੀਤਾ ਜਾਵੇਗਾ ਜੋ ਰੋਟੀ, ਕੱਪੜਾ, ਮਕਾਨ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸਵੈ-ਨਿਰਭਰ ਹੋਵੇਗਾ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 2017 ਵਿੱਚ ਚੰਪਾਰਣ ਦੀ 100ਵੀਂ ਵਰ੍ਹੇਗੰਢ ਮੌਕੇ ਨਵਾਂ ਭਾਰਤ ਬਣਾਉਣ ਦਾ ਐਲਾਨ ਕੀਤਾ ਸੀ।

Check Also

ਕਾਂਗਰਸੀ ਵਿਧਾਇਕ ਨੇ ਜਾਤ ਪਾਤ ਨੂੰ ਖਤਮ ਕਰਨ ਲਈ ਚੁੱਕਿਆ ਅਨੌਖਾ ਕੱਦਮ, ਸੰਨਿਆਸੀ ਦੇ ਮੂੰਹ ‘ਚੋਂ ਕੱਢਿਆ ਭੋਜਨ ਆਪ ਖਾਧਾ

ਨਿਊਜ਼ ਡੈਸਕ: ਕਾਂਗਰਸ ਵਿਧਾਇਕ ਨੇ ਜਾਤ ਪਾਤ ਨੂੰ ਖਤਮ ਕਰਨ ਲਈ ਅਨੌਖਾ ਕੱਦਮ ਚੁੱਕਿਆ ਹੈ।ਜਿਸ …

Leave a Reply

Your email address will not be published.