ਨਵੀਂ ਦਿੱਲੀ: ਰੱਖਿਆ ਮੰਤਰਾਲੇ ਨੇ ਆਪਣੇ ਇੱਕ ਰਿਪੋਰਟ ਵਿੱਚ ਮੰਨਿਆ ਸੀ ਕਿ ਚੀਨੀ ਫੌਜ ਲੱਦਾਖ ਦੇ ਕਈ ਖੇਤਰਾਂ ਵਿੱਚ ਦਾਖਲ ਹੋਈ ਸੀ, ਪਰ ਜਿਵੇਂ ਹੀ ਇਸ ਦੀ ਖਬਰ ਮੀਡੀਆ ਵਿੱਚ ਆਈ ਇਸ ਨੂੰ ਮੰਤਰਾਲੇ ਦੀ ਵੇੈਬਸਾਈਟ ਤੋਂ ਹਟਾ ਦਿੱਤਾ ਗਿਆ। ਮੰਤਰਾਲਾ ਹਰ ਮਹੀਨੇ ਦੀਆਂ ਗਤੀਵਿਧੀਆਂ ਨੂੰ ਲੈ ਕੇ ਇੱਕ ਬਿਓਰਾ ਜਾਰੀ ਕਰਦਾ ਹੈ। ਜੂਨ ਮਹੀਨੇ ਦੀ ਮੁੱਖ ਗਤੀਵਿਧੀਆਂ ਨੂੰ ਲੈ ਕੇ ਚਾਰ ਅਗਸਤ ਨੂੰ ਮੰਤਰਾਲੇ ਦੀ ਵੈਬਸਾਈਟ ‘ਤੇ ਇਹ ਦਸਤਾਵੇਜ਼ ਅਪਲੋਡ ਕੀਤਾ ਗਿਆ। ਇਸ ਦਸਤਾਵੇਜ਼ ਨੂੰ ਸਾਮਾਚਾਰ ਏਜੰਸੀ ਏਐਨਆਈ ਨੇ ਟਵੀਟ ਵੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਐਲਏਸੀ ‘ਤੇ ਚੀਨੀ ਫੌਜ ਦੀ ਘੁਸਪੈਠ 5 ਮਈ ਤੋਂ ਬਾਅਦ ਵਧੀ ਹੈ।
ਦਰਅਸਲ 17 – 18 ਮਈ 7 ਤੇ 18 ਮਈ ਨੂੰ ਚੀਨ ਨੇ ਕੁਗਰੰਗ ਨਾਲਾ, ਗੋਗਰਾ ਤੇ ਪੈਂਗੌਗ ਝੀਲ ਦੇ ਉੱਤਰੀ ਕਿਨਾਰੇ ਵਾਲੇ ਇਲਾਕੇ ’ਚ ਘੁਸਪੈਠ ਕੀਤੀ ਹੈ। ਇਸ ਦਸਤਾਵੇਜ਼ ਵਿੱਚ ਗਲਵਾਨ ਘਾਟੀ ਹਿੰਸਾ ਅਤੇ ਫੌਜੀ ਵਾਰਤਾਵਾਂ ਦਾ ਵੀ ਜ਼ਿਕਰ ਹੈ।
ਇਸ ਵਿੱਚ ਵੀਰਵਾਰ ਨੂੰ ਇਸ ਦਸਤਾਵੇਜ਼ ਦੇ ਹਵਾਲੇ ਤੋਂ ਮੀਡਿਆ ਵਿੱਚ ਖਬਰ ਆਉਣ ਤੋਂ ਬਾਅਦ ਰੱਖਿਆ ਮੰਤਰਾਲੇ ਨੇ ਤੁਰੰਤ ਰਿਪੋਰਟ ਨੂੰ ਵੈਬਸਾਈਟ ਤੋਂ ਹਟਾ ਦਿੱਤਾ। ਇਸ ਦੇ ਪਿੱਛੇ ਕੁੱਝ ਹੋਰ ਕਾਰਨ ਦੱਸੇ ਗਏ ਹਨ, ਮੰਤਰਾਲੇ ਵਲੋਂ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।