ਦੀਪਿਕਾ ਪਾਦੂਕੋਣ ਨੂੰ ਕਰਿਸਟਲ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ

TeamGlobalPunjab
1 Min Read

ਨਿਊਜ਼ ਡੈਸਕ: ਦੀਪਿਕਾ ਪਾਦੂਕੋਣ ਉਨ੍ਹਾਂ ਅਦਾਕਾਰਾਂ ‘ਚੋਂ ਇੱਕ ਹਨ ਜੋ ਸਮਾਜ ਦੀ ਭਲਾਈ ਲਈ ਹਮੇਸ਼ਾ ਕੁੱਝ ਨਾਂ ਕੁੱਝ ਕਰਦੀ ਰਹਿੰਦੀਆਂ ਹਨ। ਸਮਾਜਿਕ ਜਗਤ ਵਿੱਚ ਕਈ ਚੰਗੇ ਕੰਮਾਂ ਲਈ ਹੁਣ ਦੀਪਿਕਾ ਨੂੰ ਵਰਲਡ ਇਕਨਾਮਿਕ ਫੋਰਮ ਵੱਲੋਂ ਕਰਿਸਟਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਦੀਪਿਕਾ ਨੂੰ ਇਹ ਸਨਮਾਨ ਉਨ੍ਹਾਂ ਵੱਲੋਂ ਮੈਂਟਲ ਹੈਲਥ ਨੂੰ ਲੈ ਕੇ ਕੀਤੇ ਗਏ ਕੰਮਾਂ ਲਈ ਦਿੱਤਾ ਜਾ ਰਿਹਾ ਹੈ।

ਦੱਸ ਦਈਏ ਕਿ ਜਦੋਂ ਇਸ ਸਨਮਾਨ ਦਾ ਐਲਾਨ ਕੀਤਾ ਗਿਆ ਸੀ ਤਾਂ ਦੀਪਿਕਾ ਦਾ ਨਾਮ ਨਾਮੀਨੇਟ ਕੀਤੇ ਜਾਣ ਤੋਂ ਬਾਅਦ ਫੋਰਮ ਵੱਲੋਂ ਕਿਹਾ ਗਿਆ ਸੀ ਕਿ 2014 ਵਿੱਚ ਦੀਪਿਕਾ ਨੂੰ ਆਪਣੇ ਡਿਪ੍ਰੈਸ਼ਨ ਵਾਰੇ ਪਤਾ ਚੱਲਿਆ ਸੀ ਅਤੇ ਉਨ੍ਹਾਂ ਨੇ ਇਸ ‘ਚੋਂ ਨਿੱਕਲਣ ਲਈ ਪ੍ਰੋਫੈਸ਼ਨਲ ਸਹਾਇਤਾ ਲਈ ਸੀ। ਜੂਨ 2015 ਵਿੱਚ, ਉਨ੍ਹਾਂ ਨੇ ਸਟਰੈਸ, ਟੈਨਸ਼ਨ, ਡਿਪ੍ਰੈਸ਼ਨ ਦਾ ਅਨੁਭਵ ਕਰਨ ਵਾਲੇ ਹਰ ਇੱਕ ਵਿਅਕਤੀ ਨੂੰ ਆਸ ਦੇਣ ਲਈ ਦ ਲਿਵ ਲਵ ਲਾਫ ਫਾਉਂਡੇਸ਼ਨ ਦੀ ਸਥਾਪਨਾ ਕੀਤੀ।

ਦੀਪਿਕਾ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਉਨ੍ਹਾਂ ਦੀ ਫਿਲਮ ਛਪਾਕ ਰਿਲੀਜ਼ ਹੋਈ। ਫਿਲਮ ਨੂੰ ਕਰਿਟਿਕਸ ਅਤੇ ਦਰਸ਼ਕਾਂ ਤੋਂ ਚੰਗਾ ਰਿਸਪਾਂਸ ਮਿਲਿਆ ਹੈ। ਹਾਲਾਂਕਿ, ਫਿਲਮ ਬਾਕਸ ਆਫਿਸ ‘ਤੇ ਕੁੱਝ ਖਾਸ ਕਮਾਲ ਨਹੀਂ ਵਿਖਾ ਪਾਈ। ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਿਤ ਛਪਾਕ ਵਿੱਚ ਦੀਪਿਕਾ ਦੇ ਨਾਲ ਵਿਕ੍ਰਾਂਤ ਮੈਸੀ ਲੀਡ ਰੋਲ ਵਿੱਚ ਹਨ।

https://www.instagram.com/tv/B7jakrEAedF/

Share this Article
Leave a comment