ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਦਾ ਪੂਰਾ ਡਾਈਟ ਪਲਾਨ ਕੀਤਾ ਸਾਂਝਾ ਉੱਧਰ ਡਾਕਟਰਾਂ ਨੇ ਕੀਤਾ ਖਾਰਜ!

Global Team
4 Min Read

ਮੋਹਾਲੀ : ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਯੁਰਵੈਦਿਕ ਢੰਗ ਨਾਲ ਪਤਨੀ ਡਾ. ਨਵਜੋਤ ਕੌਰ ਦੇ ਕੈਂਸਰ ਦਾ ਇਲਾਜ ਵਾਲਾ ਡਾਈਟ ਪਲਾਨ ਜਾਰੀ ਕੀਤਾ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਇਸੇ ਡਾਈਟ ਪਲਾਨ ਨਾਲ ਪਤਨੀ ਦਾ ਸਟੇਜ-4 ਕੈਂਸਰ ਠੀਕ ਹੋਇਆ। ਇਹ ਡਾਕਟਰਾਂ ਦੀ ਹੀ ਆਬਜ਼ਰਵੇਸ਼ਨ ਹੈ। ਉਨ੍ਹਾਂ ਕਿਹਾ ਕਿ ਡਾਕਟਰ ਭਗਵਾਨ ਦਾ ਰੂਪ ਹਨ। ਮੇਰੇ ਘਰ ਵਿਚ ਤਾਂ ਖ਼ੁਦ ਇਕ ਡਾਕਟਰ ਹੈ। ਉਨ੍ਹਾਂ ਕਿਹਾ ਕਿ ਇਸ ਡਾਈਟ ਪਲਾਨ ਨਾਲ ਕੈਂਸਰ ਨਾਲ ਲੜਨ ਦੌਰਾਨ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਇਹ ਜੀਵਨਸ਼ੈਲੀ ਵਿਚ ਸਕਾਰਾਤਮਕ ਬਦਲਾਅ ਲਿਆਉਣ ਵਿਚ ਮਦਦਗਾਰ ਹੋ ਸਕਦਾ ਹੈ। ਡਾਈਟ ਬਣਾਉਣ ਵਿਚ ਮੇਰਾ ਕੋਈ ਯੋਗਦਾਨ ਨਹੀਂ ਹੈ।

 

ਡਾ. ਨਵਜੋਤ ਕੌਰ ਨੇ ਕਿਹਾ- ਡਾਕਟਰ ਹੁੰਦੇ ਹੋਏ ਮੈਂ ਇਹੀ ਸਮਝਦੀ ਸੀ ਕਿ ਇਲਾਜ ਪਹਿਲਾਂ ਹੈ ਤੇ ਆਯੁਰਵੈਦ ਸਭ ਤੋਂ ਬਾਅਦ ਵਿਚ। ਮੈਨੂੰ ਲਗਦਾ ਸੀ ਕਿ ਮੈਂ ਬਿਮਾਰ ਹਾਂ, ਇਸ ਲਈ ਕੌੜੀਆਂ ਚੀਜ਼ਾਂ ਦੇਣ ਲੱਗ ਪਏ ਪਰ ਹੌਲੀ-ਹੌਲੀ ਇਹੀ ਚੀਜ਼ਾਂ ਮੈਨੂੰ ਸਵਾਦ ਵੀ ਲੱਗਣ ਲੱਗ ਪਈਆਂ। ਇਸ ਦਾ ਫਾਇਦਾ ਮੈਨੂੰ ਇਹ ਵੀ ਹੋਇਆ ਕਿ ਮੇਰਾ ਭਾਰ ਘਟਣਾ ਸ਼ੁਰੂ ਹੋ ਗਿਆ ਤੇ ਸਰੀਰ ਦੀ ਫੁਲਾਵਟ ਗ਼ਾਇਬ ਹੋਣ ਲੱਗੀ। ਨਤੀਜਾ ਇਹ ਹੋਇਆ ਕਿ ਮੈਂ ਇਹੀ ਡਾਈਟ ਪਲਾਨ ਫਾਲੋ ਕਰ ਰਹੀ ਹਾਂ। ਪਰ ਇਸਦਾ ਮਤਲਬ ਇਹ ਨਹੀਂ ਕਿ ਮੈਂ ਠੀਕ ਹੋ ਗਈ। ਦਰਅਸਲ ਕੈਂਸਰ ਸੈੱਲ ਸਾਡੇ ਸਰੀਰ ਦੇ ਅੰਦਰ ਹੀ ਹੁੰਦੇ ਹਨ, ਉਨ੍ਹਾਂ ਨੂੰ ਦੁਬਾਰਾ ਪੈਦਾ ਹੋਣ ਦਾ ਰੋਕਣਾ ਹੀ ਵੱਡੀ ਚੁਣੌਤੀ ਹੈ। ਇਹ ਜੀਵਨਸ਼ੈਲੀ ਬਦਲਣ ਦਾ ਤਰੀਕਾ ਹੈ ਜਿਸ ਨੂੰ ਮੈਂ ਫਾਲੋ ਕਰਦੀ ਹਾਂ।

ਡਾਇਟ ਪਲਾਨ

  • ਪਾਣੀ ਦਾ ਸੇਵਨ: ਰੋਜ਼ਾਨਾ ਘੱਟੋ-ਘੱਟ 7-8 ਗਿਲਾਸ ਸ਼ੁੱਧ ਪਾਣੀ ਪੀਣ ਦੀ ਆਦਤ ਬਣਾਓ। ਇਹ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰਨ ਅਤੇ ਰਿਕਵਰੀ ਵਿੱਚ ਮਦਦ ਕਰਦਾ ਹੈ।
  • ਚਾਹ ਦਾ ਵਿਕਲਪ: ਆਮ ਚਾਹ ਦੀ ਬਜਾਏ ਤੁਲਸੀ, ਅਦਰਕ, ਦਾਲਚੀਨੀ ਅਤੇ ਕਾੜ੍ਹੇ ਦਾ ਸੇਵਨ ਕਰੋ।
  • ਰਾਤ ਦੇ ਖਾਣੇ ਦਾ ਸਮਾਂ: ਰਾਤ ਦੇ ਖਾਣੇ ਅਤੇ ਸੌਣ ਦੇ ਵਿਚਕਾਰ ਘੱਟੋ-ਘੱਟ 12-17 ਘੰਟੇ ਦਾ ਅੰਤਰ ਰੱਖੋ। ਸਵੇਰੇ ਜਲਦੀ ਖਾਣਾ ਸ਼ੁਰੂ ਕਰੋ।
  • ਕੁਦਰਤੀ ਜੂਸ: ਨਿੰਬੂ ਪਾਣੀ, ਗਾਜਰ, ਚੁਕੰਦਰ, ਅਨਾਰ ਅਤੇ ਐਲੋਵੇਰਾ ਦਾ ਜੂਸ ਨਿਯਮਤ ਤੌਰ ‘ਤੇ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
  • ਸਰੀਰਕ ਗਤੀਵਿਧੀ: ਆਪਣੀ ਜੀਵਨ ਸ਼ੈਲੀ ਵਿੱਚ ਯੋਗਾ, ਸੈਰ, ਹਲਕੀ ਕਸਰਤ ਸ਼ਾਮਲ ਕਰੋ।
  • ਕੈਂਸਰ ਵਿਰੋਧੀ ਭੋਜਨ: ਸਪਾਉਟ, ਹਰੀਆਂ ਸਬਜ਼ੀਆਂ (ਜਿਵੇਂ ਪਾਲਕ, ਬਰੋਕਲੀ) ਅਤੇ ਫਲ (ਅਨਾਰ, ਪਪੀਤਾ, ਸੇਬ) ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।
  • ਪਰਹੇਜ਼: ਪੈਕਡ ਫੂਡ ਅਤੇ ਰਿਫਾਇੰਡ ਤੇਲ ਦਾ ਸੇਵਨ ਨਾ ਕਰੋ। ਫਾਸਟ ਫੂਡ, ਸੋਡਾ ਅਤੇ ਕਾਰਬੋਨੇਟਿਡ ਡਰਿੰਕਸ ਤੋਂ ਪਰਹੇਜ਼ ਕਰੋ।
  • ਧਿਆਨ ਅਤੇ ਸਕਾਰਾਤਮਕਤਾ: ਪਰਿਵਾਰ ਅਤੇ ਦੋਸਤਾਂ ਤੋਂ ਪ੍ਰੇਰਨਾ ਲਓ, ਨਾਲ ਹੀ ਮਾਨਸਿਕ ਸ਼ਾਂਤੀ ਅਤੇ ਸਕਾਰਾਤਮਕਤਾ ਬਣਾਈ ਰੱਖੋ।

ਹੋਰ ਸੁਝਾਅ:

  • ਦੁੱਧ ਦੇ ਉਤਪਾਦਾਂ ਨੂੰ ਨਾਰੀਅਲ ਦੇ ਦੁੱਧ ਜਾਂ ਬਦਾਮ ਦੇ ਦੁੱਧ ਨਾਲ ਬਦਲੋ।
  • ਖਾਣਾ ਪਕਾਉਣ ਲਈ ਨਾਰੀਅਲ ਤੇਲ ਦੀ ਵਰਤੋਂ ਕਰੋ।
  • ਸਾਰੇ ਫਲ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ।

ਕੀ ਕਹਿਣਾ ਡਾਕਟਰਾਂ ਦਾ?

ਸਿੱਧੂ ਦੀ ਵੀਡੀਓ ਤੋਂ ਬਾਅਦ ਵਿਵਾਦ ਹੋ ਗਿਆ ਤੇ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਨੇ ਇਸ ਨੂੰ ਖਾਰਜ ਕੀਤਾ। ਉਨ੍ਹਾਂ ਕਿਹਾ ਸੀ ਕਿ ਸਿੱਧੂ ਦੀਆਂ ਦੱਸੀਆਂ ਕੁਝ ਚੀਜ਼ਾਂ ‘ਤੇ ਰਿਸਰਚ ਚੱਲ ਰਹੀ ਹੈ ਪਰ ਇਨ੍ਹਾਂ ਤੋਂ ਉੱਭਰ ਜਾਣ ਦਾ ਦਾਅਵਾ ਠੀਕ ਨਹੀਂ। ਲੋਕਾਂ ਨੂੰ ਕੈਂਸਰ ਵਰਗੇ ਲੱਛਣ ਹੋਣ ‘ਤੇ ਤੁਰੰਤ ਹਸਪਤਾਲ ‘ਚ ਜਾਂਚ ਕਰਵਾਉਣੀ ਚਾਹੀਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment