ਕੈਨੇਡਾ ਗੋਲੀਬਾਰੀ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਹੋਈ 23

TeamGlobalPunjab
2 Min Read

ਟੋਰਾਂਟੋ: ਕੈਨੇਡਾ ਦੀ ਪੁਲਿਸ ਨੇ ਦੱਸਿਆ ਕਿ ਨੋਵਾ ਸਕੋਸ਼ਿਆ ਸੂਬੇ ਵਿੱਚ ਹੋਈ ਸਮੂਹਿਕ ਗੋਲੀਬਾਰੀ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 18 ਤੋਂ ਵਧ ਕੇ 23 ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਜਲਾਏ ਗਏ ਘਰਾਂ ਅਤੇ ਵਾਹਨਾਂ ‘ਚੋਂ ਵੀ ਮਨੁੱਖ ਸਰੀਰ ਦੇ ਕੁੱਝ ਅਵਸ਼ੇਸ਼ ਮਿਲੇ ਹਨ।

ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, ਸਾਡਾ ਮੰਨਣਾ ਹੈ ਕਿ 23 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚ ਇੱਕ ਦੀ ਉਮਰ 17 ਸਾਲ ਹੈ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਨੇ ਘੱਟੋਂ ਘੱਟ ਪੰਜ ਘਰਾਂ, ਇਮਾਰਤਾਂ ਅਤੇ ਵਾਹਨਾਂ ਨੂੰ ਅੱਗ ਲਗਾਈ ਗਈ ਸੀ।

ਪੁਲਿਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਹਿਚਾਣ 51 ਸਾਲ ਦਾ ਗੈਬਰਿਅਲ ਵੋਰਟਮੈਨ ਵਜੋਂ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਸੀ ਕਿ ਸ਼ੂਟਰ ਨੇ ਖੁਦ ਪੁਲਿਸ ਦੀ ਤਰ੍ਹਾਂ ਦਿਖਣ ਵਾਲੀ ਵਰਦੀ ਪਹਿਨ ਰੱਖੀ ਸੀ ਅਤੇ ਆਪਣੀ ਕਾਰ ਨੂੰ ਵੀ ਕੈਨੇਡੀਅਨ ਪੁਲਿਸ ਦੀ ਕਾਰ ਦੀ ਤਰ੍ਹਾਂ ਬਣਾ ਰੱਖਿਆ ਸੀ।

ਵੋਰਟਮੈਨ ਨੂੰ ਸ਼ਹਿਰ ਦੇ ਇੱਕ ਗੈਸ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਪੁਲਿਸ ਨੇ ਉਸਨੂੰ ਮ੍ਰਿਤ ਐਲਾਨ ਦਿੱਤਾ। ਆਰਸੀਐਮਪੀ ਦੇ ਬੁਲਾਰੇ ਡੇਨਿਅਲ ਬਰਾਇਨ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਸੀ ਕਿ ਸ਼ੂਟਰ ਦੀ ਵੀ ਮੌਤ ਹੋ ਗਈ ਤੇ ਉਨ੍ਹਾਂ ਨੇ ਉਸ ਵੇਲੇ ਕਿਹਾ ਸੀ ਕਿ ਮ੍ਰਿਤਕਾਂ ਦੀ ਗਿਣਤੀ ਹਾਲੇ ਵੀ ਹੋਰ ਵੱਧ ਸਕਦੀ ਹੈ।

Share this Article
Leave a comment