ਚੰਡੀਗੜ੍ਹ: ਪੰਜਾਬ ਦੇ CM ਮਾਨ ਅੱਜ ਰਾਜਪੁਰਾ ਵਿੱਚ ਹਾਲੈਂਡ ਦੀ ਇੱਕ ਕੰਪਨੀ ਵੱਲੋਂ 138 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਜਾਣ ਵਾਲੇ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਣਗੇ। ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਦੇ ਹੋਏ ਜਲਦ ਹੀ ਨੀਦਰਲੈਂਡ ਦੀ ਇੱਕ ਕੰਪਨੀ ਦਾ ਪਲਾਂਟ ਸਥਾਪਿਤ ਕੀਤਾ ਜਾਵੇਗਾ। ਇਸ ਸਬੰਧੀ ਫੈਸਲਾ ਮਾਨ ਅਤੇ ਨੀਦਰਲੈਂਡ ਦੀ ਰਾਜਦੂਤ ਮਾਰੀਸਾ ਗੇਰਾਡਸ ਦਰਮਿਆਨ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ।
ਦੱਸ ਦਈਏ ਕਿ CM ਨਿਵਾਸ ‘ਤੇ CM ਮਾਨ ਅਤੇ ਮੈਰੀਸਾ ਗੇਰਾਡਜ਼ ਦੀ ਮੀਟਿੰਗ ਹੋਈ ਸੀ। ਦੋਵਾਂ ਵਿਚਾਲੇ ਲੰਬੀ ਗੱਲਬਾਤ ਹੋਈ, ਜਿਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ। CM ਮਾਨ ਨੇ ਕਿਹਾ ਕਿ ਨੀਦਰਲੈਂਡ ਦੇ ਉੱਦਮੀਆਂ ਨੂੰ ਵੀ ਪੰਜਾਬ ਵਿੱਚ ਨਿਵੇਸ਼ ਕਰਨ ਨਾਲ ਕਾਫੀ ਫਾਇਦਾ ਹੋਵੇਗਾ। ਪੰਜਾਬ ਤੇਜ਼ੀ ਨਾਲ ਉਦਯੋਗਿਕ ਕੇਂਦਰ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗੇ ਕਿਹਾ ਕਿ ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ, ਉਦਯੋਗਿਕ ਸ਼ਾਂਤੀ ਅਤੇ ਉਦਯੋਗਿਕ ਵਿਕਾਸ ਲਈ ਬਹੁਤ ਵਧੀਆ ਮਾਹੌਲ ਹੈ। ਇਸ ਤੋਂ ਇਲਾਵਾ ਇਹ ਉਦਯੋਗ ਦੇ ਸਰਬਪੱਖੀ ਵਿਕਾਸ, ਖੁਸ਼ਹਾਲੀ ਅਤੇ ਤਰੱਕੀ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸ ਪਲਾਂਟ ਦੀ ਸਥਾਪਨਾ ਨਾਲ ਸੂਬੇ ਵਿੱਚ ਕਈ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਇਹ ਫੈਕਟਰੀ ਡੀ ਹਿਊਸ ਇੰਡੀਆ ਦੁਆਰਾ ਸਥਾਪਿਤ ਕੀਤੀ ਜਾ ਰਹੀ ਹੈ ਜੋ ਕਿ ਇੱਕ ਸਦੀ ਪੁਰਾਣੀ ਡੀ ਹਿਊਸ ਦੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਇਸ ਫੈਕਟਰੀ ਵਿੱਚ ਸਾਰੇ ਪਸ਼ੂ ਫੀਡ ਆਈਟਮਾਂ ਜਿਵੇਂ ਕਿ ਕੰਪਾਊਂਡ ਫੀਡ, ਕੰਸੈਂਟਰੇਟਸ, ਬੇਸ ਮਿਕਸ ਤੇ ਡੇਅਰੀ ਮਿਨਰਲ ਮਿਕਸ ਤਿਆਰ ਕੀਤੇ ਜਾਣਗੇ। ਪਹਿਲੇ ਪੜਾਅ ਵਿੱਚ ਫੈਕਟਰੀ 2025 ਦੀ ਪਹਿਲੀ ਤਿਮਾਹੀ ਤੱਕ 180 ਕਿੱਲੋ ਮੀਟ੍ਰਿਕ ਟਨ ਗੁਣਵੱਤਾ ਵਾਲੇ ਪਸ਼ੂ ਫੀਡ ਦਾ ਉਤਪਾਦਨ ਕਰੇਗੀ, ਜਿਸ ਦੀ ਸਮਰੱਥਾ ਵਧਾ ਕੇ 240 ਕਿੱਲੋ ਮੀਟ੍ਰਿਕ ਟਨ ਕੀਤੀ ਜਾਵੇਗੀ।
ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਦੱਸਦਿਆਂ ਮਾਨ ਨੇ ਆਏ ਹੋਏ ਰਾਜਦੂਤ ਨੂੰ ਜਾਣੂ ਕਰਵਾਇਆ ਕਿ ਸੂਬੇ ਵਿੱਚ ਉਦਯੋਗ ਪੱਖੀ ਸਰਕਾਰ ਹੈ ਜਿਸ ਵਿੱਚ ਉਦਯੋਗਪਤੀਆਂ ਲਈ ਅਸਲ ਸਿੰਗਲ ਵਿੰਡੋ ਸਿਸਟਮ ਹੈ। ਮਾਨ ਨੇ ਕਿਹਾ ਕਿ ਪੰਜਾਬ ਮੌਕਿਆਂ ਦੀ ਧਰਤੀ ਹੈ ਅਤੇ ਦੁਨੀਆ ਭਰ ਦੀਆਂ ਪ੍ਰਮੁੱਖ ਕੰਪਨੀਆਂ ਸੂਬੇ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.