ਮਹਾਰਾਜਾ ਫਰੀਦਕੋਟ ਦੀ ਜਾਅਲੀ ਵਸੀਅਤ ਬਣਾਉਣ ਦੇ ਦੋਸ਼ਾਂ ਤਹਿਤ 23 ਖਿਲਾਫ ਪਰਚਾ

TeamGlobalPunjab
2 Min Read

ਫਰੀਦਕੋਟ: ਫਰੀਦਕੋਟ ਦੇ ਰਿਆਸਤੀ ਪਰਿਵਾਰ ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਲਗਭਗ 25000 ਕਰੋੜ ਰੁਪਏ ਦੀ ਜ਼ਾਇਦਾਦ ਦੀ ਜਾਅਲੀ ਵਸੀਅਤ ਤਿਆਰ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਮਹਾਰਾਜਾ ਹਰਿੰਦਰ ਸਿੰਘ ਦੀ ਧੀ ਰਾਜਕੁਮਾਰੀ ਅੰਮ੍ਰਿਤ ਕੌਰ ਦੀ ਸ਼ਿਕਾਇਤ ਦੇ ਅਧਾਰ ਤੇ ਪੁਲਿਸ ਨੇ ਕਾਰਵਾਈ ਕਰਦਿਆਂ 23 ਖਿਲਾਫ ਥਾਣਾ ਸਿਟੀ ਵਿਖੇ ਧੋਖਾਧੜੀ, ਜਾਲਸਾਜੀ, ਅਪਰਾਧਿਕ ਸਾਜਿਸ਼ ਦੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ।

ਇਹ ਕੇਸ ਰਾਜਕੁਮਾਰੀ ਅੰਮ੍ਰਿਤ ਕੌਰ ਦੀ ਸ਼ਿਕਾਇਤ ‘ਤੇ ਮੁਢਲੀ ਪੜਤਾਲ ਅਤੇ ਕਾਨੂੰਨੀ ਰਾਏ ਲੈਣ ਤੋਂ ਬਾਅਦ ਦਰਜ ਕੀਤਾ ਗਿਆ ਹੈ। ਮਹਾਰਾਜਾ ਦੀ ਇਸ ਵਸੀਅਤ ਦੇ ਆਧਾਰ ‘ਤੇ ਮਹਿਰਾਵਲ ਖੇਵਾ ਜੀ ਟਰੱਸਟ ਵੱਲੋਂ ਉਨ੍ਹਾਂ ਦੀ ਕਰੋੜਾਂ ਰੁਪਏ ਦੀ ਜ਼ਾਇਦਾਦ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਇਸ ਸਮੇਂ ਟਰੱਸਟ ਵਿੱਚ ਚੇਅਰਮੈਨ ਦੀ ਜ਼ਿੰਮੇਵਾਰੀ ਮਹਾਰਾਜਾ ਦੀ ਦੂਜੀ ਧੀ ਸਵਰਗੀ ਰਾਜਕੁਮਾਰੀ ਦੀਪਇੰਦਰ ਕੌਰ ਮਹਿਤਾਬ ਦੇ ਬੇਟੇ ਜੈਚੰਦ ਅਤੇ ਵਾਇਸ ਚੇਅਰਮੈਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਧੀ ਨਿਸ਼ਾ ਖੇਰ ਸੰਭਾਲ ਰਹੀ ਹਨ।

ਇਸ ਵਸੀਅਤ ਵਿੱਚ ਮਹਾਰਾਜਾ ਵਲੋਂ ਬੇਦਖ਼ਲ ਵਿਖਾਈ ਗਈ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਵਸੀਅਤ ਨੂੰ ਅਦਾਲਤ ਵਿੱਚ ਚੁਣੋਤੀ ਦਿੱਤੀ ਸੀ ਅਤੇ 1 ਜੂਨ 2020 ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਮਹਾਰਾਜਾ ਦੀ ਵਸੀਅਤ ਨੂੰ ਰੱਦ ਕਰ ਦਿੱਤਾ ਸੀ। ਨਾਲ ਹੀ ਉਨ੍ਹਾਂ ਦੀ ਜ਼ਾਇਦਾਦ ਦਾ ਹੱਕ ਉਨ੍ਹਾਂ ਦੀ ਬੇਟੀਆਂ ਨੂੰ ਦੇਣ ਸਬੰਧੀ ਹੇਠਲੀ ਅਦਾਲਤਾਂ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਇਸ ਫੈਸਲੇ ਤੋਂ ਬਾਅਦ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਜ਼ਿਲ੍ਹਾ ਪੁਲਿਸ ਨੂੰ ਪਿਤਾ ਦੀ ਜਾਅਲੀ ਵਸੀਅਤ ਤਿਆਰ ਕਰਨ ਦੇ ਮਾਮਲੇ ‘ਚ ਸ਼ਿਕਾਇਤ ਸੌਂਪੀ ਸੀ ਜਿਸਦੇ ਆਧਾਰ ‘ਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ।

- Advertisement -

Share this Article
Leave a comment