ਚੰਡੀਗੜ੍ਹ: 14 ਮਈ 2019 ਜਵੇਂ ਨਾਮ ਤੋਂ ਸਿੱਧ ਹੁੰਦਾ ਹੈ ਕਿ ਪੰਜਾਬੀ ਫਲਿਮ ‘ਦਾਸਤਾਨ-ਏ-ਮੀਰੀ ਪੀਰੀ’ ਮੀਰੀ ਪੀਰੀ ਦੇ ਇਤਿਹਾਸ ਨੂੰ ਉਜਾਗਰ ਕਰੇਗੀ। 1604 ਈ: ਤੇ ਅਧਾਰਿਤ ਇਹ ਫਲਿਮ ਸਿੱਖਾਂ ਦੇ ਪੰਜਵੇਂ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਗਲਾਂ ਦੇ ਅੱਤਿਆਚਾਰਾਂ ਦੇ ਖਿਲਾਫ ਦੋ ਤਲਵਾਰਾਂ ਮੀਰੀ ਅਤੇ ਪੀਰੀ ਧਾਰਨ ਕਰਨ ਨੂੰ ਸਮਰਪਿਤ ਹੈ। ਮੀਰੀ ਤੇ ਪੀਰੀ ਦੋਵੇਂ ਸੰਸਾਰਿਕ ਅਤੇ ਆਧਿਆਤਮਿਕ ਸ਼ਕਤੀ ਨੂੰ ਦਰਸ਼ਾਉਂਦੀਆਂ ਹਨ।
ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਤੇ ਛਰਮਪੀਰ ਪ੍ਰੋਡਕਸ਼ਨਸ ਅਤੇ ਵ੍ਹਾਈਟ ਹਿੱਲ ਸਟੂਡੀਓ ਵੱਲੋਂ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਤਿ ਐਨੀਮੇਟਡ ਫਿਲਮ ਰਿਲੀਜ਼ ਕਰਨ ਨੂੰ ਤਿਆਰ ਹਨ। ਹਾਲ ਹੀ ਵਿੱਚ ਫਿਲਮ ਦੇ ਮੇਕਰਸ ਨੇ ਇਸ ਫਿਲਮ ਦਾ ਮਿਊਜ਼ਿਕ ਲਾਂਚ ਕੀਤਾ।
ਪੂਰੇ ਸੰਸਾਰ ਵਿੱਚ ਦਰਸ਼ਕਾਂ ਵੱਲੋਂ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਐਨੀਮੇਟਿਡ ਫਿਲਮ ਨੂੰ ਵਨੋਦ ਲਾਨਜੇਵਰ ਨੇ ਡਾਇਰੈਕਟ ਕੀਤਾ ਹੈ। ਗੁਰਜੋਤ ਸਿੰਘ ਆਹਲੂਵਾਲੀਆ ਨੇ ਇਸ ਕਹਾਣੀ ਨੂੰ ਲਿਖਿਆ ਹੈ ਜੋ ਇਸ ਫਲਿਮ ਦੇ ਸਹਿ-ਨਿਰਦੇਸ਼ਕ ਵੀ ਹਨ। ‘ਦਾਸਤਾਨ-ਏ-ਮੀਰੀ ਪੀਰੀ’ ਫਿਲਮ ਦਾ ਵਿਸ਼ਵ ਵਿਤਰਣ ਵ੍ਹਾਈਟ ਹਿੱਲ ਸਟੂਡੀਓਸ ਨੇ ਕੀਤਾ ਹੈ। ਇਹ ਫਿਲਮ 5 ਜੂਨ 2019 ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਹੋਵੇਗੀ।
‘ਦਾਸਤਾਨ-ਏ-ਮੀਰੀ ਪੀਰੀ’ 3ਡੀ ਐਨੀਮੇਟਡ ਫਿਲਮ ਦਾ ਮਿਊਜ਼ਿਕ ਹੋਇਆ ਲਾਂਚ
Leave a comment
Leave a comment