ਬੁੱਲ੍ਹਾਂ ਦੇ ਉਪਰ ਆਈ ਡਾਰਕਨੈਸ ਨੂੰ ਇਸ ਤਰ੍ਹਾਂ ਕਰੋ ਦੂਰ

Rajneet Kaur
2 Min Read

ਨਿਊਜ਼ ਡੈਸਕ: ਬੁੱਲ੍ਹਾਂ ਦਾ ਕਾਲਾਪਨ ਤਾਂ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਅਤੇ ਇਸ ਦੇ ਲਈ ਬਜ਼ਾਰ ‘ਚ ਕਈ ਬਿਊਟੀ ਪ੍ਰੋਡਕਟਸ ਉਪਲਬਧ ਹਨ। ਹਾਲਾਂਕਿ ਇਸ ਪਿਗਮੈਂਟੇਸ਼ਨ ਦੇ ਹੋਰ ਕਾਰਨ ਵੀ ਹੋ ਸਕਦੇ ਹਨ। ਜਿਵੇਂ ਕਿ ਕੁਝ ਔਰਤਾਂ ਬੁੱਲ੍ਹਾਂ ਦੇ ਉੱਪਰ ਅਣਚਾਹੇ ਵਾਲਾਂ ਨੂੰ ਹਟਾਉਣ ਅਤੇ ਛੁਪਾਉਣ ਲਈ  ਬਲੀਚ ਦੀ ਵਰਤੋਂ ਕਰਦੀਆਂ ਹਨ। ਜੇ ਇਹ ਉਤਪਾਦ ਚਮੜੀ ਦੇ ਅਨੁਕੂਲ ਨਹੀਂ ਹੈ, ਤਾਂ ਕਾਲੇ ਧੱਬੇ ਬਣ ਜਾਂਦੇ ਹਨ। ਹਾਲਾਂਕਿ, ਅਜਿਹੀ ਸਥਿਤੀ ਵਿੱਚ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਇਸ ਡਾਰਨਨੈਸ  ਨੂੰ ਦੂਰ ਕੀਤਾ ਜਾ ਸਕਦਾ ਹੈ।

ਹਲਦੀ ਇੱਕ ਅਜਿਹਾ ਮਸਾਲਾ ਹੈ ਜੋ ਲਗਭਗ ਹਰ ਭਾਰਤੀ ਘਰ ਵਿੱਚ ਪਾਇਆ ਜਾਂਦਾ ਹੈ। ਇਹ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ।ਇਸਦੀ ਇਲਾਜ ਸ਼ਕਤੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਦੁੱਧ ਜਾਂ ਦਹੀਂ ਵਿਚ ਹਲਦੀ ਮਿਲਾ ਕੇ ਡਾਰਨ  ਚਮੜੀ ‘ਤੇ ਲਗਾਓ ਅਤੇ ਫਿਰ ਧੋ ਲਓ।

ਦੁੱਧ ਨੂੰ ਅਲਫ਼ਾ ਹਾਈਡ੍ਰੋਕਸੀ ਦਾ ਭਰਪੂਰ ਸਰੋਤ ਮੰਨਿਆ ਜਾਂਦਾ ਹੈ ਜੋ ਬੁੱਲ੍ਹਾਂ ਦੇ ਉੱਪਰਲੇ ਕਾਲੇਪਨ ਨੂੰ ਦੂਰ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਤੁਸੀਂ ਦੁੱਧ ਨੂੰ ਸਿੱਧੇ ਪ੍ਰਭਾਵਿਤ ਚਮੜੀ ‘ਤੇ ਲਗਾ ਸਕਦੇ ਹੋ। ਜੇਕਰ ਤੁਸੀਂ ਬਿਹਤਰ ਨਤੀਜੇ ਚਾਹੁੰਦੇ ਹੋ ਤਾਂ ਇਸ ‘ਚ ਓਟਮੀਲ ਪਾਊਡਰ ਜਾਂ ਗੁਲਾਬ ਜਲ ਅਤੇ ਚੰਦਨ ਪਾਊਡਰ ਮਿਲਾਓ।

ਦਹੀਂ ਦੀ ਵਰਤੋਂ ਅਕਸਰ ਚਮੜੀ ਦੀ ਦੇਖਭਾਲ ਲਈ ਕੀਤੀ ਜਾਂਦੀ ਹੈ, ਇਸ ਵਿੱਚ ਦੁੱਧ ਦੀ ਤਰ੍ਹਾਂ ਅਲਫ਼ਾ ਹਾਈਡ੍ਰੋਕਸੀ ਹੁੰਦਾ ਹੈ ਜੋ ਪਿਗਮੈਂਟੇਸ਼ਨ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਉੱਪਰਲੇ ਬੁੱਲ੍ਹਾਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਦਹੀਂ ਅਤੇ ਗੁਲਾਬ ਜਲ ਨੂੰ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਫਿਰ ਇਸ ਨੂੰ ਪ੍ਰਭਾਵਿਤ ਥਾਂ ‘ਤੇ ਲਗਾਓ ਅਤੇ ਕੁਝ ਦੇਰ ਲਈ ਛੱਡ ਦਿਓ। ਅੰਤ ਵਿੱਚ ਇਸਨੂੰ ਸਾਫ਼ ਪਾਣੀ ਨਾਲ ਧੋ ਲਓ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment