ਭੁਲੱਥ : ਸੂਬੇ ਵਿੱਚ ਹਰ ਦਿਨ ਨਵੀਆਂ ਤੋਂ ਨਵੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਥੋਂ ਦੇ ਪਿੰਡ ਰਾਏਪੁਰ ਅਰਾਈਆਂ ਦੀ ਗਲੀ ‘ਚ ਭਰਤ ਪਾਉਣ ਲਈ ਲਿਆਦੀ ਮਿੱਟੀ ‘ਚ ਤਿੰਨ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਨਾਲ ਪਿੰਡ ‘ਚ ਦਹਿਸ਼ਤ ਦਾ ਮਹੋਲ ਬਣ ਗਿਆ ਹੈ।
ਇਸ ਦੌਰਾਨ ਮੌਕੇ ਤੇ ਪਹੁੰਚੇ ਥਾਣਾ ਢਿਲਵਾਂ ਦੇ ਮੁੱਖੀ ਆਪਣੀ ਪੂਰੀ ਟੀਮ ਲੈ ਕੇ ਮੌਕੇ ‘ਤੇ ਪਹੁੰਚ ਗਏ । ਜਿਨ੍ਹਾਂ ਨੇ ਤਿੰਨੋ ਬੰਬ ਕਬਜ਼ੇ ‘ਚ ਲੈ ਕੇ ਬਰੀਕੀ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਚਸ਼ਮਦੀਦ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਿੱਟੀ ਮੰਡ ਚੋਂ ਲਿਆਂਦੀ ਗਈ ਸੀ। ਮੌਕੇ ‘ਤੇ ਥਾਣਾ ਢਿਲਵਾਂ ਦੇ ਏਅੇਸਆਈ ਭਗਵੰਤ ਸਿੰਘ ਅਤੇ ਏਐਸਆਈ ਰਘੁਬੀਰ ਸਿੰਘ ਮੋਜੂਦ ਸਨ ।