ਪੰਜਾਬ ਰੈਵੇਨਿਊ ਆਫ਼ਿਸਰ ਐਸੋਸੀਏਸ਼ਨ ਵਲੋਂ 3 ਦਿਨਾਂ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਰੈਵੇਨਿਊ ਆਫ਼ਿਸਰ ਐਸੋਸੀਏਸ਼ਨ ਵਲੋਂ 3 ਦਿਨਾਂ ਲਈ ਸਮੂਹਿਕ ਛੁੱਟੀ ‘ਤੇ ਜਾਣ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਵਿਜੀਲੈਂਸ ਵਿਭਾਗ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਲਪੁਰ ਤੋਂ ਫੜ੍ਹੇ ਗਏ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਦੀ ਗ੍ਰਿਫਤਾਰੀ ਦੇ ਵਿਰੁੱਧ ਪੰਜਾਬ ਰੈਵੇਨਿਊ ਆਫ਼ਿਸਰ ਐਸੋਸੀਏਸ਼ਨ ਵਲੋਂ ਇਹ ਫੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਪੰਜਾਬ ਰੈਵੇਨਿਊ ਆਫ਼ਿਸਰ ਐਸੋਸੀਏਸ਼ਨ ਨੇ ਦੱਸਿਆ ਕਿ ਵਿਜੀਲੈਂਸ ਡੀ.ਐੱਸ.ਪੀ. ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਨੂੰ ਗਲਤ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਐਸੋਸੀਏਸ਼ਨ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਹੜਤਾਲ 24 ਨਵੰਬਰ 2021 ਤੋਂ ਲੈ ਕੇ 26 ਨਵਬੰਰ 2021 ਤੱਕ ਰਹੇਗੀ।

- Advertisement -

 

 

Share this Article
Leave a comment