ਸਿੱਧੂ ਆਪ ਚਾਹੇ ਢੱਠੇ ਖੂਹ ‘ਚ ਜਾਣ ਪਰ ਪੰਜਾਬੀਆਂ ਦਾ ਨੁਕਸਾਨ ਕਿਉਂ ਕਰ ਰਹੇ ਨੇ: ਡਾ : ਚੀਮਾ

TeamGlobalPunjab
1 Min Read

ਰੂਪਨਗਰ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਲੋਂ ਜਿਥੇ ਬੀਤੇ ਦਿਨੀਂ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੀ ਹੀ ਪਾਰਟੀ ‘ਤੇ ਕਈ ਸਵਾਲ ਚੁੱਕੇ ਗਏ ਉੱਥੇ ਹੀ ਸ਼੍ਰੋਮਣੀ ਅਕਾਲੀ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਸਿੱਧੂ ਅਤੇ ਕਾਂਗਰਸ ਹਾਈ ਕਮਾਂਡ ‘ਤੇ ਸ਼ਬਦੀ ਹਮਲੇ ਕੀਤੇ। ਚੀਮਾ ਨੇ ਕਿਹਾ ਨਵਜੋਤ ਸਿੱਧੂ ਅਤੇ ਕਾਂਗਰਸ ਆਪਸ ‘ਚ ਹੀ ਲੜਨ ਵਿੱਚ ਰੁੱਝੇ ਹੋਏ ਹਨ ਪਰ ਇਹ ਦੋਵੇਂ ਦੱਸਣ ਕਿ ਆਖ਼ਰ ਜਨਤਾ ਦਾ ਕੀ ਕਸੂਰ ਹੈ?

ਡਾ.ਚੀਮਾ ਨੇ ਨਵਜੋਤ ਸਿੱਧੂ ਵਲੋਂ ਆਪਣਾ ਅਸਤੀਫਾ ਵਾਪਸ ਲਏ ਜਾਣ ‘ਤੇ ਬੋਲਦਿਆਂ ਕਿਹਾ ਕਿ ਸਿੱਧੂ ਚਾਹੇ ਢੱਠੇ ਖੂਹ ‘ਚ ਜਾਵੇ ਪਰ ਉਹ ਜਨਤਾ ਦਾ ਨੁਕਸਾਨ ਕਿਉਂ ਕਰੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਪਤਾ ਹੈ ਕਿ ਹੁਣ ਕਾਂਗਰਸ ਦੀ ਬੇੜੀ ਡੁੱਬ ਚੁੱਕੀ ਹੈ ਇਸ ਕਰਕੇ ਉਹ ਪ੍ਰਧਾਨ ਵੀ ਬਣੇ ਰਹਿਣਾ ਚਾਹੁੰਦੇ ਨੇ ਤੇ ਲੋਕਾਂ ਦੇ ਸਵਾਲਾਂ ਤੋਂ ਬਚਣਾ ਵੀ ਚਾਹੁੰਦੇ ਹਨ।

18 ਨੁਕਾਤੀ ਪ੍ਰੋਗਰਾਮ ਸਬੰਧੀ ਪੁੱਛੇ ਸਵਾਲ ‘ਤੇ ਡਾ: ਚੀਮਾ ਨੇ ਕਾਂਗਰਸ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਪਹਿਲਾਂ ਕਾਂਗਰਸ ਸੁੱਤੀ ਪਈ ਸੀ ਹੁਣ ਜੋ ਉਸ ਨੂੰ ਹੁਣ 18 ਨੁਕਾਤੀ ਪ੍ਰੋਗਰਾਮ ਦੀ ਯਾਦ ਆਈ।

Share this Article
Leave a comment