ਯੂਪੀ ‘ਚ ਨਾਬਾਲਗ ਲੜਕੀ ਨਾਲ ਬਲਾਤਕਾਰ, ਸਾਹ ਘੁੱਟ ਕੇ ਉਤਾਰਿਆ ਮੌਤ ਦੇ ਘਾਟ

TeamGlobalPunjab
1 Min Read

ਉੱਤਰ ਪ੍ਰਦੇਸ਼: ਲੜਕੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਦੇ ਨਾਲ ਯੂਪੀ ਸ਼ਰਮਸਾਰ ਹੁੰਦੀ ਦਿਖਾਈ ਦੇ ਰਹੀ ਹੈ। ਇੱਥੋਂ ਦੇ ਬਾਰਾਬੰਕੀ ‘ਚ ਝੋਨੇ ਦੀ ਕਟਾਈ ਲਈ ਗਈ 17 ਸਾਲ ਦੀ ਲੜਕੀ ਨਾਲ ਪੰਜ ਲੋਕਾਂ ਨੇ ਬਲਾਤਕਾਰ ਕੀਤਾ। ਸ਼ਰਾਬ ਪੀਣ ਤੋਂ ਬਾਅਦ ਮੁਲਜ਼ਮਾਂ ਨੇ ਲੜਕੀ ਨੂੰ ਖੇਤਾਂ ਵਿੱਚ ਹੀ ਦਬੋਚ ਲਿਆ। ਜਿਸ ਤੋਂ ਬਾਅਦ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ।

ਲੜਕੀ ਰੌਲਾ ਨਾ ਪਾ ਸਕੇ ਇਸ ਲਈ ਮੁਲਜ਼ਮਾਂ ਨੇ ਉਸ ਦਾ ਮੂੰਹ ਤੇ ਨੱਕ ਦੱਬ ਕੇ ਰੱਖਿਆ। ਜਿਸ ਦੌਰਾਨ ਲੜਕੀ ਦਾ ਦਮ ਘੁੱਟਣ ਨਾਲ  ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਹੋਇਆ ਹੈ।

ਪੋਸਟਮਾਰਟਮ ਦੀ ਰਿਪੋਰਟ ਵਿਚ ਗੈਂਗਰੇਪ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਵਿਚ ਧਾਰਾਵਾਂ ਦਾ ਵਾਧਾ ਕੀਤਾ ਹੈ। ਪੰਜ ਸ਼ੱਕੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਤੱਕ ਕੋਈ ਖਾਸ ਸਫਲਤਾ ਨਹੀਂ ਮਿਲ ਸਕੀ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਤਣਾਅ ਦਾ ਮਾਹੌਲ ਬਣ ਗਿਆ ਹੈ।

Share this Article
Leave a comment