ਪ੍ਰਧਾਨ ਮੰਤਰੀ ਮੋਦੀ ਅੱਜ USISPF ਲੀਡਰਸ਼ਿਪ ਸੰਮੇਲਨ ਨੂੰ ਕਰਨਗੇ ਸੰਬੋਧਿਤ

TeamGlobalPunjab
1 Min Read

ਨਵੀਂ ਦਿੱਲੀ:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ (USISPF) ਦੇ ਤੀਜੇ ਸਾਲਾਨਾ ਲੀਡਰਸ਼ਿਪ ਸੰਮੇਲਨ ਨੂੰ ਸੰਬੋਧਿਤ ਕਰਨਗੇ । ਇਸ ਸਬੰਧੀ ਜਾਣਕਾਰੀ USISPF ਦੇ ਪ੍ਰਧਾਨ ਮੁਕੇਸ਼ ਅਘੀ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਖੁਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਨੇ USISPF ਦੇ ਸਾਲਾਨਾ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਹਨ ।

USISPF ਨੇ ਸਿਖ਼ਰ ਸੰਮੇਲਨ ਵਿੱਚ ਮੋਦੀ ਦੇ ਸੰਬੋਧਨ ਦੇ ਐਲਾਨ ਤੋਂ ਬਾਅਦ ਮੁਕੇਸ਼ ਅਘੀ ਨੇ ਕਿਹਾ ਕਿ ਇਹ ਇੱਕ ਵਿਨ-ਵਿਨ ਪਾਰਟਨਰਸ਼ਿਪ ਹੈ ਜੋ ਦੋਨਾਂ ਦੇਸ਼ਾਂ ਲਈ ਫਾਇਦੇ ਦੀ ਸਾਂਝੇਦਾਰੀ ਹੈ। ਇਹ ਮਿਉਚੁਅਲ ਰੂਪ ਨਾਲ ਧਰਤੀ-ਰਾਜਨੀਤਕ, ਵਪਾਰਕ, ਸਭਿਆਚਾਰਕ, ਸਿਆਸੀ ਅਤੇ ਵਿਗਿਆਨੀ ਸਾਂਝੇਦਾਰੀ ‘ਤੇ ਨਿਰਭਰ ਹੈ।

ਸਿਖ਼ਰ ਸੰਮੇਲਨ ਦੇ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਅਮਰੀਕਾ ਦੇ ਉਪਰਾਸ਼ਟਰਪਤੀ ਮਾਇਕ ਪੇਂਸ ਨੇ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ ਸੀ। ਉਨ੍ਹਾਂ ਨੇ ‘ਯੂ.ਐੱਸ.-ਇੰਡੀਆ ਵੀਕ: ਨੈਵਿਗੇਟਿੰਗ ਨਿਊ ਚੈਲੇਂਜੇਸ’ ਸਿਰਲੇਖ ਦੇ ਨਾਲ ਸੰਮੇਲਨ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ। ਉੱਥੇ ਹੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਮੰਗਲਵਾਰ ਨੂੰ US-ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਦੇ ਤੀਜੇ ਸਾਲਾਨਾ ਲੀਡਰਸ਼ਿਪ ਸੰਮੇਲਨ ਵਿੱਚ ਬੋਲਦੇ ਹੋਏ ਕਿਹਾ ਕਿ ਚੀਨ ਅਤੇ ਪਾਕਿਸਤਾਨ ਵਿਚਾਲੇ ਸੰਬੰਧ 60 ਦੇ ਦਹਾਕੇ ਦੀ ਤਰ੍ਹਾਂ ਹੀ ਹਨ, ਇਸ ਦੇ ਪਹਿਲੂ ਭਾਰਤ ਲਈ ਪਹਿਲਾਂ ਵੀ ਚਿੰਤਾ ਦੇ ਵਿਸ਼ਾ ਰਹੇ ਹਨ।

Share this Article
Leave a comment