ਅੱਖਾਂ ‘ਤੇ ਰੋਜ਼ਾਨਾ ਕਾਜਲ ਲਗਾਉਣਾ ਹੋ ਸਕਦਾ ਹੈ ਖਤਰਨਾਕ

TeamGlobalPunjab
1 Min Read

ਨਿਊਜ਼ ਡੈਸਕ: ਮੇਕਅੱਪ ਕਰਨਾ ਹਰ ਔਰਤ ਦਾ ਸ਼ੌਕ ਹੁੰਦਾ ਹੈ, ਇਹ ਉਸ ਦੀ ਸੁੰਦਰਤਾ ਨੂੰ ਹੋਰ ਵੀ ਨਿਖਾਰਦਾ ਹੈ। ਕਾਜਲ ਲਗਾਉਣਾ ਮੇਕਅੱਪ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਇਸ ਕਾਰਨ ਅੱਖਾਂ ਬਹੁਤ ਸੁੰਦਰ ਅਤੇ ਵੱਡੀਆਂ ਲੱਗਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਕਾਜਲ ਲਗਾਉਣਾ ਤੁਹਾਡੀਆਂ ਅੱਖਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ।

ਔਰਤਾਂ ਦੀਆਂ ਅੱਖਾਂ ਨੂੰ ਸੁੰਦਰਤਾ ਦੇਣ ਲਈ ਅੱਜ-ਕੱਲ੍ਹ ਬਜ਼ਾਰ ‘ਚ ਕਈ ਤਰ੍ਹਾਂ ਦੇ ਕਾਜਲ ਮਿਲ ਜਾਂਦੇ ਹਨ। ਪਰ ਇਸ ‘ਚ ਕੈਮੀਕਲ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ, ਜਿਸ ਨਾਲ ਅੱਖਾਂ ‘ਚ ਐਲਰਜੀ ਅਤੇ ਖੁਸ਼ਕ ਅੱਖਾਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਕਾਜਲ ਵਿੱਚ ਪਾਰਾ, ਲੈੱਡ ਅਤੇ ਪੈਰਾਬੈਂਸ ਵਰਗੇ ਤੱਤ ਵਰਤੇ ਜਾਂਦੇ ਹਨ, ਜੋ ਅੱਖਾਂ ਵਿੱਚ ਕੰਨਜਕਟਿਵਾਇਟਿਸ (Conjunctivitis) ਦੀ ਸਮੱਸਿਆ ਪੈਦਾ ਕਰ ਸਕਦੇ ਹਨ।

ਰੋਜ਼ਾਨਾ ਕਾਜਲ ਲਗਾਉਣ ਨਾਲ ਅੱਖਾਂ ਦੀ ਐਲਰਜੀ, ਕੋਰਨੀਅਲ ਅਲਸਰ ਹੋ ਸਕਦੇ ਹਨ। ਇੰਨਾ ਹੀ ਨਹੀਂ ਅੱਖਾਂ ਦੇ ਅੰਦਰ ਸੋਜ ਹੋਣ ਦਾ ਵੀ ਖਤਰਾ ਰਹਿੰਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment