ਪਿੰਡ ਨੌਸ਼ਹਿਰਾ ਪੰਨੂਆਂ ਦੇ ਐੱਸਡੀਐੱਫਸੀ ਬੈਂਕ ‘ਚ ਲੱਖਾਂ ਦੀ ਡਕੈਤੀ

TeamGlobalPunjab
1 Min Read

ਚੰਡੀਗੜ੍ਹ – ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਪਨੂੰਆਂ ਵਿੱਚ ਐਚਡੀਐਫਸੀ ਬੈਂਕ ਵਿੱਚੋਂ ਤਿੰਨ ਨਕਾਬਪੋਸ਼ ਹਥਿਆਰਬੰਦ ਵਿਅਕਤੀਆਂ ਲੱਖਾਂ ਦੀ ਡਕੈਤੀ ਮਾਰ ਕੇ ਫਰਾਰ ਹੋ ਗਏ।

ਮਿਲੀ ਜਾਣਕਾਰੀ ਮੁਤਾਬਕ ਲੁਟੇਰੇ ਸਟਾਫ ਤੇ ਮੋਬਾਇਲ ਫੋਨ, ਸੀਸੀਟੀਵੀ ਕੈਮਰੇ ਦਾ ਮੇਨ ਹਿੱਸਾ, ਮਹਿਲਾ ਕਰਮਚਾਰੀ ਦੀ ਸੋਨੇ ਦੀ ਚੇੈਨ ਵੀ ਆਪਣੇ ਨਾਲ ਹੀ ਲੈ ਗਏ।

ਜਾਣਕਾਰੀ ਮੁਤਾਬਕ ਚਿੱਟੇ ਦਿਨ ਦੀ ਰੌਸ਼ਨੀ ਵਿੱਚ ਮੋਟਰਸਾਈਕਲਾਂ ਉੱਤੇ ਤਿੰਨ ਲੁਟੇਰੇ ਆਏ, ਜਿਨ੍ਹਾਂ ਨੇ ਮੂੰਹ ਤੇ ਮਾਸਕ ਪਾਏ ਹੋਏ ਸਨ , ਬੈਂਕ ਦੇ ਅੰਦਰ ਹਥਿਆਰਾਂ ਸਮੇਤ ਵੜ ਗਏ ਅਤੇ ਹਥਿਆਰਾਂ ਦੀ ਨੋਕ ਤੇ ਸਟਾਫ ਨੂੰ ਡਰਾ ਧਮਕਾ ਕੇ ਤਕਰੀਬਨ 30 ਹਜ਼ਾਰ ਰੁਪਈਏ ਨਗਦੀ ਲੈ ਕੇ ਫ਼ਰਾਰ ਹੋ ਗਏ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਬੈਂਕ ਸਟਾਫ ਵੱਲੋਂ ਵੀ ਵਿਅਕਤੀ ਦੀ ਪੂਰੀ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਬੀਤੇ ਕੱਲ੍ਹ 6 ਵਜੇ ਪ੍ਰਚਾਰ  ਖ਼ਤਮ ਹੋ ਗਿਆ ਸੀ ਤੇ ਸਾਰਾ ਸਿਸਟਮ  ‘ਸਾਇਲੈਂਟ ਜੌਨ’ ਵਿੱਚ ਹੇੈ। ਇਸ ਵੇਲੇ  ਚੋਣਾਂ ਤੋਂ ਬਿਲਕੁਲ ਇੱਕ ਦਿਨ ਪਹਿਲਾਂ ਲੱਖਾਂ ਦੀ ਡਕੈਤੀ ਆਪਣੇ ਆਪ ਵਿੱਚ ਚਿੰਤਾ ਦਾ ਵਿਸ਼ਾ ਹੈ।

- Advertisement -

Share this Article
Leave a comment