ਜੰਗਬੰਦੀ ਦੇ ਐਲਾਨ ਤੋਂ ਬਾਅਦ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ! ਜਾਣੋ ਕਿੰਨੀ ਆਈ ਗਿਰਾਵਟ

Global Team
3 Min Read

ਨਵੀ ਦਿੱਲੀ : ਪਿਛਲੇ 40 ਦਿਨਾਂ ਤੋਂ ਦੁਨੀਆ ਨੂੰ ਦਹਿਲਾ ਰਹੀ ਈਰਾਨ – ਅਮਰੀਕਾ ਜੰਗ ‘ਤੇ ਅਚਾਨਕ ਬ੍ਰੇਕ ਲੱਗ ਗਈ ਹੈ। ਜਿਵੇਂ ਹੀ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਦਾ ਐਲਾਨ ਹੋਇਆ, ਅੰਤਰਰਾਸ਼ਟਰੀ ਤੇਲ ਬਾਜ਼ਾਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਇੱਕ ਦਿਨ ਦੀ ਗਿਰਾਵਟ ਦਰਜ ਕੀਤੀ ਗਈ। ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਤੋਂ ਸਿੱਧਾ ਜ਼ਮੀਨ ‘ਤੇ ਆ ਡਿੱਗੀਆਂ ਹਨ।

ਅਮਰੀਕਾ ਅਤੇ ਈਰਾਨ ਦੇ ਜੰਗਬੰਦੀ ‘ਤੇ ਸਹਿਮਤ ਹੋਣ ਅਤੇ ਹੋਰਮੁਜ਼ ਜਲਡਮਰੂ ਨੂੰ ਮੁੜ ਖੋਲ੍ਹਣ ਦੀਆਂ ਰਿਪੋਰਟਾਂ ਦੇ ਵਿਚਕਾਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਾਫ਼ੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਸਵੇਰੇ ਕੱਚੇ ਤੇਲ ਦੀਆਂ ਕੀਮਤਾਂ 15% ਤਕ ਡਿੱਗ ਗਈਆਂ, ਅਤੇ ਇਹ 100 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈਆਂ।

ਇਸ ਪੂਰੇ ਸੰਕਟ ਦੇ ਕੇਂਦਰ ਵਿੱਚ ਸਟ੍ਰੇਟ ਆਫ ਹਾਰਮੁਜ਼ ਰਿਹਾ, ਜੋ ਦੁਨੀਆ ਦਾ ਸਭ ਤੋਂ ਅਹਿਮ ਤੇਲ ਮਾਰਗ ਹੈ। ਦੁਨੀਆ ਦੇ ਕਰੀਬ 20% ਕੱਚੇ ਤੇਲ ਦੀ ਸਪਲਾਈ ਇਸੇ ਰਸਤੇ ਰਾਹੀਂ ਹੁੰਦੀ ਹੈ। ਈਰਾਨ ਵੱਲੋਂ ਇਸ ਮਾਰਗ ਨੂੰ ਬੰਦ ਕਰਨ ਦੀਆਂ ਧਮਕੀਆਂ ਨੇ ਗਲੋਬਲ ਸਪਲਾਈ ‘ਤੇ ਖਤਰਾ ਪੈਦਾ ਕਰ ਦਿੱਤਾ ਸੀ, ਜਿਸ ਕਾਰਨ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਸੀ।

ਦੱਸ ਦਈਏ ਕਿ ਇਹ ਪ੍ਰਭਾਵ ਸਰਕਾਰੀ ਤੇਲ ਕੰਪਨੀਆਂ ਦੁਆਰਾ ਜਾਰੀ ਕੀਤੇ ਗਏ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿਚ ਵੀ ਸਪੱਸ਼ਟ ਨਜ਼ਰ ਆ ਰਿਹਾ ਹੈ। ਅੱਜ ਦੇਸ਼ ਭਰ ਦੇ ਕਈ ਸ਼ਹਿਰਾਂ ਵਿੱਚ ਈਧਨ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ ਹੈ। ਸਰਕਾਰੀ ਤੇਲ ਕੰਪਨੀਆਂ ਦੇ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਵਿਚ ਪੈਟਰੋਲ 20 ਪੈਸੇ ਸਸਤਾ ਹੋ ਗਿਆ ਹੈ, ਜਿਸ ਨਾਲ ਕੀਮਤ ₹98.29 ਪ੍ਰਤੀ ਲੀਟਰ ਹੋ ਗਈ ਹੈ, ਜਦੋਂ ਕਿ ਡੀਜ਼ਲ 34 ਪੈਸੇ ਡਿੱਗ ਕੇ ₹88.09 ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।ਇਸ ਤੋਂ ਇਲਾਵਾ ਗੁਰੂਗ੍ਰਾਮ ‘ਚ ਪੈਟਰੋਲ 34 ਪੈਸੇ ਸਸਤਾ ਹੋ ਗਿਆ ਹੈ, ਜੋ ₹95.51 ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ, ਜਦੋਂ ਕਿ ਡੀਜ਼ਲ 33 ਪੈਸੇ ਡਿੱਗ ਕੇ ₹87.97 ਪ੍ਰਤੀ ਲੀਟਰ ਦੀ ਕੀਮਤ ‘ਤੇ ਪਹੁੰਚ ਗਿਆ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment