ਅਮਰੀਕਾ ‘ਚ 1 ਲੱਖ ਦੇ ਨੇੜ੍ਹੇ ਪਹੁੰਚਿਆ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦਾ ਅੰਕੜਾ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਲਗਭਗ ਇੱਕ ਲੱਖ ਤੱਕ ਪਹੁੰਚ ਗਿਆ ਹੈ। ਹਾਲਾਂਕਿ ਇਸ ਤੋਂ ਬੇਪਰਵਾਹ ਦੇਸ਼ ਦੇ ਸਾਰੇ 50 ਸੂਬਿਆਂ ਨੇ ਲਾਕਡਾਉਨ ਵਿੱਚ ਛੋਟ ਦਾ ਐਲਾਨ ਕਰ ਦਿੱਤਾ ਹੈ। ਅਮਰੀਕੀ ਖੋਜਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸਦਾ ਇਲਾਜ ਨਹੀਂ ਮਿਲਿਆ ਅਤੇ ਸੰਕਰਮਣ ਇਸੇ ਤਰ੍ਹਾਂ ਹੀ ਵਧਦਾ ਰਿਹਾ ਤਾਂ ਦੇਸ਼ ਵਿੱਚ 50 ਤੋਂ 60 ਲੱਖ ਲੋਕ ਮਹਾਮਾਰੀ ਦੀ ਚਪੇਟ ਵਿੱਚ ਆਉਣਗੇ। ਉਥੇ ਹੀ ਮੌਤਾਂ ਦੀ ਗਿਣਤੀ 2024 ਤੱਕ 14 ਲੱਖ ਤੱਕ ਪਹੁੰਚ ਸਕਦੀ ਹੈ।

ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਤਬਾਹੀ ਨਿਊਯਾਰਕ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਦੇਸ਼ ਦੇ ਕੁੱਲ 22 ਫੀਸਦੀ ਮਾਮਲੇ ਹਨ ਪਰ ਲਗਭਗ 30 ਹਜ਼ਾਰ ਮੌਤਾਂ ਹੋਈਆਂ ਹਨ। ਨਿਊਯਾਰਕ ਵਿੱਚ ਹੀ ਸੰਯੁਕਤ ਰਾਸ਼ਟਰ, ਦੁਨੀਆ ਭਰ ਦੀ ਦਿੱਗਜ ਕੰਪਨੀਆਂ ਅਤੇ ਦੇਸ਼ਾਂ ਦੇ ਦੂਤਾਵਾਸ ਹਨ। ਨਿਊਯਾਰਕ, ਨਿਊਜਰਸੀ, ਕੈਲੀਫੋਰਨਿਆ ਅਤੇ ਇਲਿਨੋਇਸ ਅਤੇ ਮੈਸਾਚਿਉਸੇਟਸ ਨੂੰ ਮਿਲਾਕੇ ਪੰਜ ਰਾਜਾਂ ਵਿੱਚ ਹੀ 55 ਹਜ਼ਾਰ ਲੋਕਾਂ ਨੇ ਇਸ ਬਿਮਾਰੀ ਕਰਨ ਦਮ ਤੋੜਿਆ ਹੈ।

ਦੋ ਮਹੀਨੇ ਦੇ ਸਖਤ ਲਾਕਡਾਉਨ ਦੇ ਬਾਵਜੂਦ ਅਮਰੀਕਾ ਵਿੱਚ ਮੌਤਾਂ ਇੱਕ ਲੱਖ ਤੱਕ ਪਹੁੰਚ ਗਈਆਂ ਹਨ। ਇਸ ਤੋਂ ਪਹਿਲਾਂ 1957 ਵਿੱਚ ਫਲੂ ਨਾਲ ਇੱਕ ਲੱਖ 16 ਹਜ਼ਾਰ ਅਤੇ 1968 ਵਿੱਚ ਇੱਕ ਲੱਖ ਲੋਕ ਮਾਰੇ ਗਏ ਸਨ। ਪਰ ਇਹ ਗਿਣਤੀ ਵੀ ਜਲਦ ਪਾਰ ਹੋ ਜਾਣ ਦਾ ਖ਼ਦਸ਼ਾ ਹੈ।

Share this Article
Leave a comment