ਸਪੇਨ : ਜਾਨਲੇਵਾ ਕੋਰੋਨਾਵਾਇਰਸ (ਕੋਵਿਡ-19) ਦਾ ਪ੍ਰਭਾਵ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਵਿੱਚ ਹੀ ਸਪੇਨ ਦੀ ਰਾਜਕੁਮਾਰੀ ਮਾਰੀਆ ਟੈਰੇਸਾ ਆਫ ਬੌਰਬਨ ਪਰਮਾ ਦੀ ਵਾਇਰਸ ਨਾਲ ਮੌਤ ਹੋ ਗਈ ਹੈ। ਮਾਰੀਆ ਟੈਰੇਸਾ ਕੋਰੋਨਾਵਾਇਰਸ ਦੇ ਨਾਲ ਮਰਨ ਵਾਲੀ ਸ਼ਾਹੀ ਪਰਿਵਾਰ ਦੀ ਪਹਿਲੀ ਮੈਂਬਰ ਹੈ। ਫੌਕਸ ਨਿਊਜ਼ ਅਨੁਸਾਰ ਸਪੇਨ ਦੇ 6ਵੇਂ ਰਾਜਾ ਫਿਲਿਪ ਰਾਜਕੁਮਾਰੀ ਮਾਰੀਆ (86) ਦੇ ਚਚੇਰੇ ਭਰਾ ਹਨ।
ਮਾਰੀਆ ਦੇ ਭਰਾ ਪ੍ਰਿੰਸ ਸਿਕਟੋ ਐਨਰਿਕ ਡੀ ਬੌਰਬਨ ਨੇ ਫੇਸਬੁੱਕ ‘ਤੇ ਮਾਰੀਆ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਪ੍ਰਿੰਸ ਸਿਕਟੋ ਨੇ ਆਪਣੀ ਪੋਸਟ ਵਿੱਚ ਲਿਖਿਆ, ‘ਅੱਜ ਦੁਪਹਿਰ ਮਾਰੀਆ ਟੈਰੇਸਾ ਦੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਕਰਕੇ ਪੈਰਿਸ ਵਿੱਚ ਮੌਤ ਹੋ ਹੋਈ ਹੈ। ਪੀਪਲਜ਼ ਮੈਗਜ਼ੀਨ ਦੇ ਅਨੁਸਾਰ ਰਾਜਕੁਮਾਰੀ ਮਾਰੀਆ ਦਾ ਜਨਮ 28 ਜੁਲਾਈ, 1933 ਨੂੰ ਹੋਇਆ ਸੀ। ਉਨ੍ਹਾਂ ਨੇ ਫਰਾਂਸ ਵਿਚ ਆਪਣੀ ਪੜ੍ਹਾਈ ਕੀਤੀ ਤੇ ਉਹ ਮੈਡ੍ਰਿਡ ਯੂਨੀਵਰਸਿਟੀ ਵਿੱਚ ਸਮਾਜਿਕ ਵਿਗਿਆਨ ਦੀ ਪ੍ਰੋਫੈਸਰ ਵੀ ਰਹੀ। ਮਾਰੀਆ ਟੈਰੇਸਾ ਨੂੰ ਉਨ੍ਹਾਂ ਦੇ ਸਮਾਜਿਕ ਕਾਰਜਾਂ ਕਰਕੇ ‘ਰੈੱਡ ਪ੍ਰਿੰਸੈਸ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ।
ਰਾਜਕੁਮਾਰੀ ਮਾਰੀਆ ਦਾ ਬੀਤੇ ਸ਼ੁੱਕਰਵਾਰ ਨੂੰ ਮੈਡ੍ਰਿਡ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਰਾਜਕੁਮਾਰ ਪ੍ਰਿੰਸ ਚਾਰਲਸ ਦੀ ਕੋਰੋਨਾ ਰਿਪੋਰਟ ਵੀ ਸਾਕਾਰਾਤਮਕ ਪਾਈ ਗਈ ਸੀ। ਜਿਸ ਦੀ ਪੁਸ਼ਟੀ ਬੀਤੇ ਬੁੱਧਵਾਰ ਨੂੰ ਕਲੇਰੈਂਸ ਹਾਊਸ ਵੱਲੋਂ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਇਟਲੀ ਤੋਂ ਬਾਅਦ ਸਪੇਨ ਵਿੱਚ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਬੀਤੇ ਦਿਨ ਸਪੇਨ ਵਿਚ 24 ਘੰਟਿਆਂ ਵਿੱਚ ਵਾਇਰਸ ਨਾਲ ਰਿਕਾਰਡ 832 ਲੋਕਾਂ ਦੀ ਮੌਤ ਹੋਈ ਹੈ। ਹੈ। ਸਪੇਨ ਵਿੱਚ ਹੁਣ ਤੱਕ ਕੋਰੋਨਾਵਾਇਰਸ ਨਾਲ 6 ਹਜ਼ਾਰ ਤੋਂ ਵੱਧ ਲੋਕਾਂ ਦੀ ਹੋ ਗਈ ਹੈ ਤੇ 78 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।