ਬ੍ਰਿਟਿਸ਼ ਕੋਲੰਬੀਆ ਵਿੱਚ ਕਾਫੀ ਦਿਨਾਂ ਬਾਅਦ ਕੋਰੋਨਾ ਕੇਸਾਂ ਵਿੱਚ ਦੇਖਿਆ ਗਿਆ ਉਛਾਲ

TeamGlobalPunjab
1 Min Read

ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਵਾਰ ਮੁੜ ਕਾਫੀ ਦਿਨਾਂ ਬਾਅਦ ਕੇਸਾਂ ਵਿੱਚ ਉਛਾਲ ਦੇਖਿਆ ਗਿਆ ਹੈ। ਚੀਫ ਮੈਡੀਕਲ ਅਧਿਕਾਰੀ ਡਾ: ਬੌਨੀ ਹੈਨਰੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ 71 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3 ਮਰੀਜ਼ਾਂ ਦੀ ਮੌਤ ਵੀ ਹੋਈ ਹੈ। 3 ਨਵੀਆਂ ਲਾਂਗ ਟਰਮ ਕੇਅਰ ਆਊਟਬ੍ਰੇਕਸ ਫਰੇਜ਼ਰ ਹੈਲਥ ਏਰੀਏ ਵਿੱਚ ਹੋਈਆਂ ਹਨ। ਉਨ੍ਹਾਂ ਦੱਸਿਆ ਕਿ 103 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਜਿਸ ਵਿੱਚੋਂ 46 ਆਈਸੀਯੂ ਵਿੱਚ ਹਨ ਅਤੇ 1079 ਮਰੀਜ਼ ਠੀਕ ਹੋ ਚੁੱਕੇ ਹਨ।ਡਾ: ਹੈਨਰੀ ਮੁਤਾਬਕ ਨਵੀਆਂ ਕਮਿਊਨਟੀ ਆਊਟਬ੍ਰੇਕਸ ਵੱਡਾ ਚੈਲੈਂਜ ਹਨ ਇਸ ਲਈ ਸਾਰਿਆਂ ਨੂੰ ਇੱਕਜੁਟ ਹੋ ਹਦਾਇਤਾਂ ਦੀ ਪਾਲਣਾ ਕਰ ਇਸ ਚੇਨ ਨੂੰ ਤੋੜਣਾ ਚਾਹੀਦਾ ਹੈ।ਬ੍ਰਿਟਿਸ਼ ਕੋਲੰਬੀਆ ਵਿੱਚ ਕੁੱਲ ਕੇਸਾਂ ਦੀ ਗਿਣਤੀ 1795 ਹੋ ਚੁੱਕੀ ਹੈ।

Share this Article
Leave a comment