ਨਿਊਜ਼ ਡੈਸਕ: ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਤੋਂ ਬਾਅਦ ਇੱਕ ਮਹਿਲਾ ਇੰਨੀ ਪਰੇਸ਼ਾਨ ਹੋ ਗਈ ਕਿ ਉਸ ਨੇ ਅਜੀਬੋ ਗ਼ਰੀਬ ਹਰਕਤ ਕਰ ਦਿੱਤੀ। ਕੋਰੋਨਾ ਪਾਜ਼ਿਟਿਵ ਪਾਈ ਗਈ ਮਹਿਲਾ ਨੇ ਆਪਣੀ ਨੂੰਹ ਨੂੰ ਜ਼ਬਰਦਸਤੀ ਗਲੇ ਲਗਾ ਕੇ ਉਸ ਨੂੰ ਵੀ ਸੰਕਰਮਿਤ ਕਰ ਦਿੱਤਾ, ਕਿਉਂਕਿ ਮਹਿਲਾ ਇਸ ਗੱਲ ਤੋਂ ਨਾਰਾਜ਼ ਸੀ ਕਿ ਉਸ ਨਾਲ ਕੋਈ ਮਿਲ ਨਹੀਂ ਰਿਹਾ ਤੇ ਉਸ ਨੂੰ ਇਕੱਲੀ ਕਮਰੇ ‘ਚ ਬੰਦ ਕਰ ਦਿੱਤਾ।
ਇਸ ਘਟਨਾ ਤੋਂ ਬਾਅਦ ਪੀੜਤ ਨੂੰਹ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਤੇ ਰਿਪੋਰਟ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਉਸ ਨੂੰ ਘਰੋਂ ਕੱਢ ਦਿੱਤਾ ਗਿਆ। ਜਿਸ ਤੋਂ ਬਾਅਦ ਪੀਡ਼ਤ ਆਪਣੀ ਭੈਣ ਦੇ ਘਰ ਚਲੇ ਗਈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਇੱਕ ਰਿਪੋਰਟ ਮੁਤਾਬਕ ਪੀੜਤ ਨੂੰਹ ਨੇ ਦੱਸਿਆ ਕਿ ਉਸ ਦੀ ਸੱਸ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਉਸ ਦਾ ਪਰਿਵਾਰ ਉਸ ਤੋਂ ਦੂਰ ਰਹਿੰਦਾ ਹੈ। ਉਸ ਨੇ ਦੱਸਿਆ ਕਿ ਮੇਰੀ ਸੱਸ ਨੇ ਮੈਨੂੰ ਇਹ ਕਹਿੰਦੇ ਹੋਏ ਗਲੇ ਲਗਾ ਲਿਆ, ਕੀ ਤੁਸੀਂ ਮੇਰੇ ਮਰਨ ਤੋਂ ਬਾਅਦ ਸੁਖੀ ਰਹਿਣਾ ਚਾਹੁੰਦੇ ਹੋ? ਤੈਨੂੰ ਵੀ ਕੋਰੋਨਾ ਹੋਣਾ ਚਾਹੀਦਾ ਹੈ।