ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਸ਼ਾਹਕੋਟ ਥਾਣੇ ‘ਚ ਨਜਰਬੰਦ ਕੀਤਾ

Rajneet Kaur
1 Min Read

ਨਿਊਜ਼ ਡੈਸਕ:  ‘ਵਾਰਿਸ ਪੰਜਾਬ ਦੇ’ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਸ਼ਾਹਕੋਟ ਥਾਣੇ ‘ਚ ਨਜਰਬੰਦ ਕੀਤਾ ਹੋਇਆ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਸ਼ਾਹਕੋਟ ਥਾਣੇ ਲੈ ਕੇ ਆਈ ਹੈ। ਫਿਲਹਾਲ ਥਾਣੇ ਦਾ ਗੇਟ ਬੰਦ ਕੀਤਾ ਹੋਇਆ ਹੈ ਤੇ ਸਖਤੀ ਵੀ ਵਧਾਈ ਹੋਈ ਹੈ। ਅਜੇ ਤੱਕ ਪੁਲਿਸ ਗ੍ਰਿਫ਼ਤਾਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ।

ਦਸ ਦਈਏ ਕਿ ‘ਵਾਰਿਸ ਪੰਜਾਬ ਜਥੇਬੰਦੀ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ ਕੀਤੀ ਗਈ ਸੀ। ਉਹ ਅੰਮ੍ਰਿਤਸਰ ਤੋਂ ਮੋਰਾ ਰਾਹੀਂ ਬਠਿੰਡਾ ਜਾ ਰਿਹਾ ਸੀ। ਧਰਮਕੋਟ ਦੇ ਕਾਵਾਂ ਵਾਲੇ ਪੱਤਨ ਦੇ ਨਜ਼ਦੀਕ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਜਦੋਂ ਘੇਰਨ ਦੀ ਕੋਸ਼ਿਸ ਕੀਤੀ ਤਾਂ ਉਹ ਬਚ ਕਿ ਨਿਕਲਣ ਵਿਚ ਸਫਲ ਰਿਹਾ ਸੀ। ਅੰਮ੍ਰਿਤਪਾਲ ਸਿੰਘ ਦੀ ਗੱਡੀ ਦੀ ਭੰਨਤੋੜ ਦੀ ਖ਼ਬਰ ਵੀ ਆ ਰਹੀ ਸੀ।

ਪੰਜਾਬ ਦੀਆਂ ਕਈ ਥਾਵਾਂ ‘ਤੇ ਇੰਟਰਨੈਟ ਸੇਵਾ ਠੱਪ ਕਰ ਦਿੱਤੀ ਗਈ ਹੈ। ਬਠਿੰਡਾ ਸਮੇਤ ਕਈ ਇਲਾਕਿਆਂ ‘ਚ ਇੰਟਰਨੈਟ ਸੇਵਾਵਾਂ ਨੂੰ ਕੱਲ੍ਹ ਦੁਪਹਿਰ ਦੇ 12 ਵਜੇ ਤੱਕ ਬੰਦ ਕਰ ਦਿੱਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment