ਨਵੀਂ ਦਿੱਲੀ/ਸਰੀ : ਕੈਨੇਡਾ ਦੇ ਸਰੀ ਸ਼ਹਿਰ ਦੇ ਰਹਿਣ ਵਾਲੇ ਹਰਦੀਪ ਸਿੰਘ ਨਿੱਜਰ ਵਿਰੁੱਧ ਭਾਰਤ ’ਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ। ਭਾਰਤੀ ਜਾਂਚ ਏਜੰਸੀ NIA ਨੇ ਹਰਦੀਪ ਨਿੱਜਰ ਵਿਰੁੱਧ ਐਨਆਈਏ ਸਪੈਸ਼ਲ ਕੋਰਟ ’ਚ ਇੰਡੀਅਨ ਪੈਨਲ ਕੋਡ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਕੁਝ ਦਿਨ ਪਹਿਲਾਂ ਕੈਨੇਡਾ, ਅਮਰੀਕਾ ਸਣੇ ਕਈ ਮੁਲਕਾਂ ਵਿੱਚ ਜਾਂਚ ਲਈ ਗਈ ਸੀ। ਉਸ ਤੋਂ ਬਾਅਦ ਭਾਰਤ ਆ ਕੇ ਐਨਆਈਏ ਵੱਲੋਂ ਨਿੱਜਰ ਵਿਰੁੱਧ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ।
ਉੱਥੇ ਹੀ ਦੂਜੇ ਪਾਸੇ ਹਰਦੀਪ ਸਿੰਘ ਨਿੱਜਰ ਇਹ ਕਹਿੰਦੇ ਰਹੇ ਹਨ ਕਿ ਉਨ੍ਹਾਂ ਦੀ ਅੱਤਵਾਦੀਆਂ ਗਤੀਵਿਧੀਆਂ ‘ਚ ਕੋਈ ਸ਼ਮੂਲੀਅਤ ਨਹੀਂ ਹੈ ਤੇ ਉਹ ਕੈਨੇਡਾ ’ਚ ਸਿਰਫ਼ ਆਪਣੇ ਬੋਲਣ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ।