ਕੋਵਿਡ-19 : ਦਿੱਲੀ ਦੀ ਰੋਹਿਨੀ ਜੇਲ੍ਹ ਵਿੱਚ ਸੰਕਰਮਿਤ ਕੈਦੀ ਦੇ ਸੰਪਰਕ ਵਿੱਚ ਆਉਣ ਨਾਲ 15 ਹੋਰ ਕੈਦੀ ਅਤੇ ਹੈੱਡ ਵਾਰਡਨ ਕੋਰੋਨਾ ਪਾਜ਼ੀਟਿਵ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ‘ਚ ਹੀ ਰਾਜਧਾਨੀ ਦਿੱਲੀ ਦੀ ਰੋਹਿਨੀ ਜੇਲ ‘ਚ ਇੱਕ ਕੋਰੋਨਾ ਪਾਜ਼ੀਟਿਵ ਕੈਦੀ ਦੇ ਸੰਪਰਕ ‘ਚ ਆਉਣ ਨਾਲ ਜੇਲ ਦੇ 15 ਹੋਰ ਕੈਦੀਆਂ ਅਤੇ ਇੱਕ ਜੇਲ ਸਟਾਫ (ਹੈੱਡ ਵਾਰਡਨ) ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਦੀ ਰੋਹਿਨੀ ਜੇਲ੍ਹ ਦੇ ਇੱਕ ਕੈਦੀ ਨੂੰ ਆਪਣੀ ਅੰਤੜੀ ਵਿੱਚ ਪ੍ਰੇਸ਼ਾਨੀ ਦੇ ਕਾਰਨ ਆਪ੍ਰੇਸ਼ਨ ਲਈ ਦਿੱਲੀ ਦੇ ਦਿਨਦਿਆਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਪਹਿਲਾਂ ਉਸ ਦੀ ਕੋਰੋਨਾ ਜਾਂਚ ਕੀਤੀ ਗਈ ਜਿਸ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਉਕਤ ਕੈਦੀ ਨੂੰ ਜਿਸ ‘ਚ ਬੈਰਲ ‘ਚ ਰੱਖਿਆ ਗਿਆ ਸੀ ਉਸ ਦੇ ਲਗਭਗ  19 ਕੈਦੀਆਂ ਅਤੇ ਪੰਜ ਜੇਲ੍ਹ ਕਰਮਚਾਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਸੀ ਅਤੇ ਨਾਲ ਹੀ ਉਨ੍ਹਾਂ ਦੇ ਕੋਰੋਨਾ ਜਾਂਚ ਦੇ ਨਮੂਨੇ ਵੀ ਲਏ ਗਏ ਸਨ। ਇਨ੍ਹਾਂ 19 ਕੈਂਦੀਆਂ ‘ਚੋਂ 15ਕੈਦੀਆਂ ਅਤੇ 5 ਕਰਮਚਾਰੀਆਂ ‘ਚੋਂ ਇੱਕ ਹੈੱਡ ਵਾਰਡਨ ਦੀ ਕੋਰੋਨਾ ਰਿਪੋਰਟ ਪਾਜ਼ੀਵਿਟ ਆਈ ਹੈ।

ਜੇਲ੍ਹ ਦੇ ਡੀਜੀ ਸੰਦੀਪ ਗੋਇਲ ਨੇ ਦੱਸਿਆ ਕਿ ਕੁਆਰੰਟੀਨ ਕੀਤੇ ਗਏ 19 ਕੈਦੀਆਂ ਵਿੱਚੋਂ 15 ਅਤੇ ਪੰਜ ਕਰਮਚਾਰੀਆਂ ‘ਚੋਂ ਇੱਕ ਕਰਮਚਾਰੀ ਦੀ  ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ ਅਤੇ ਬਾਕੀ 8 ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਡੀਜੀ ਸੰਦੀਪ ਗੋਇਲ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਅਲੱਗ ਤੋਂ ਇੱਕ ਆਈਸੋਲੇਸ਼ਨ ਬੈਰਕ ‘ਚ ਰੱਖਿਆ ਗਿਆ ਹੈ। ਹੈੱਡ ਵਾਰਡਨ ਅਤੇ ਬਾਕੀ ਕਰਮਚਾਰੀਆਂ ਨੂੰ ਘਰ ‘ਚ ਹੀ ਕੁਆਰੰਟੀਨ ਕੀਤਾ ਗਿਆ ਹੈ। ਡੀਜੀ ਨੇ ਦੱਸਿਆ ਕਿ ਜੇਲ੍ਹ ਵਿਭਾਗ ਵੱਲੋਂ ਸਾਰੇ ਕੈਦੀਆਂ ਦੀ ਸਕ੍ਰੀਨਿੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਜੋ ਅੱਗੇ ਵੀ ਜਾਰੀ ਰਹੇਗੀ। ਇਸ ਦੇ ਨਾਲ ਹੀ ਜੇਲ੍ਹ ਵਿੱਚ ਸਵੱਛਤਾ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

Share This Article
Leave a Comment