ਸਿਵਾਨ : ਕਹਿੰਦੇ ਨੇ ਜੋ ਇਨਸਾਨ ਇਸ ਧਰਤੀ ‘ਤੇ ਜਨਮ ਲੈਂਦਾ ਹੈ ਉਸ ਨੂੰ ਇੱਕ ਨਾ ਇੱਕ ਦਿਨ ਮਰਨਾ ਵੀ ਹੁੰਦਾ ਹੈ। ਪਰ ਇਹ ਮੌਤ ਇਸ ਤਰ੍ਹਾਂ ਵੀ ਆ ਸਕਦੀ ਹੈ ਇਹ ਗੱਲ ਬੜੀ ਹੈਰਾਨ ਕਰਨ ਵਾਲੀ ਹੈ। ਦਰਅਸਲ ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਗੁਰਚਰਨ ਠਾਕੁਰ ਨਾਮਕ ਵਿਅਕਤੀ ਨਾਗਿਨ ਡਾਂਸ ਕਰਦਾ ਕਰਦਾ ਜਦੋਂ ਧਰਤੀ ‘ਤੇ ਲੇਟਦਾ ਹੈ ਤਾਂ ਫਿਰ ਉੱਠਦਾ ਹੀ ਨਹੀਂ ਅਤੇ ਜਦੋਂ ਲੋਕ ਉਸ ਨੂੰ ਹਿਲਾ ਕੇ ਦੇਖਦੇ ਹਨ ਤਾਂ ਪਤਾ ਲਗਦਾ ਹੈ ਕਿ ਉਹ ਮਰ ਗਿਆ ਹੈ।
मध्य प्रदेश के सिवनी में गणेश विसर्जन के बाद पंडाल में नागिन डांस करते हुए युवक की मौत #GaneshVisarjan pic.twitter.com/bWzxBBBbGO
— Manish Jha (@manishjha11) September 14, 2019
ਜਾਣਕਾਰੀ ਮੁਤਾਬਿਕ ਇਹ ਵੀਡੀਓ ਕਟਿਯਾ ਪਿੰਡ ਦੀ ਹੈ ਜਿੱਥੇ ਗਣੇਸ਼ ਵਿਸਰਜਨ ਤੋਂ ਬਾਅਦ ਲੋਕ ਨੱਚ ਰਹੇ ਸਨ। ਇਸ ਦੌਰਾਨ ਇੱਕ ਵਿਅਕਤੀ ਨਾਗਿਨ ਡਾਂਸ ਕਰਨ ਲੱਗ ਜਾਂਦਾ ਹੈ ਤਾਂ ਗੁਰਚਰਨ ਸਪੇਰਾ ਬਣ ਕੇ ਨੱਚਣ ਲੱਗ ਪਿਆ। ਗੁਰਚਰਨ ਅਜੇ ਨੱਚ ਹੀ ਰਿਹਾ ਹੁੰਦਾ ਹੈ ਕਿ ਜਦੋਂ ਉਹ ਹੇਠਾਂ ਝੁਕ ਕੇ ਡਾਂਸ ਦਾ ਸਟੈੱਪ ਕਰਨ ਲਗਦਾ ਹੈ ਤਾਂ ਧਰਤੀ ‘ਤੇ ਡਿੱਗ ਜਾਂਦਾ ਹੈ ਅਤੇ ਫਿਰ ਉਠਦਾ ਹੀ ਨਹੀਂ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਜਦੋਂ ਗੁਰਚਰਨ ਨੂੰ ਹਿਲਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ।
ਮ੍ਰਿਤਕ ਦੇ ਪਿਤਾ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਗੁਰਚਰਨ ਦੇ ਸਿਰ ਵਿੱਚ ਸੱਟ ਲੱਗੀ ਸੀ ਪਰ ਹੁਣ ਉਹ ਇਲਾਜ਼ ਤੋਂ ਬਾਅਦ ਠੀਕ ਹੋਗਿਆ ਹੈ। ਫਿਲਹਾਲ ਪੁਲਿਸ ਵੱਲੋਂ ਗੁਰਚਰਨ ਦਾ ਪੋਸਟ ਮਾਰਟਮ ਦਾ ਕਰਵਾਇਆ ਜਾ ਰਿਹਾ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।