ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਸਾਰ ਨੂੰ ਦੇਖਦੇ ਹੋਏ ਸਰਕਾਰ ਨੇ ਵੈਕਸੀਨੇਸ਼ਨ ਦਾ ਕੰਮ ਵੀ ਤੇਜ਼ ਕਰ ਦਿੱਤਾ ਹੈ। ਜਿਸ ਤਹਿਤ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ ਬਾਇਓਟੈਕ ਨੇ ਕੋਰੋਨਾ ਦੀ ਆਪਣੀ ਵੈਕਸੀਨ ਦੇ ਰੇਟ ਘਟਾ ਦਿੱਤੇ ਹਨ। ਹੁਣ ਸੂਬਿਆਂ ਨੂੰ 600 ਰੁਪਏ ਦੀ ਥਾਂ 400 ਰੁਪਏ ਵਿੱਚ ਭਾਰਤ ਬਾਇਓਟੈਕ ਦੀ ਕੋਵੈਕਸਿਨ ਡੋਜ਼ ਮੁਹੱਈਆ ਹੋਵੇਗੀ।
ਇਸ ਸਬੰਧੀ ਕੰਪਨੀ ਨੇ ਸੋਸ਼ਲ ਮੀਡੀਆ ‘ਤੇ ਇਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕੋਵੀਸ਼ਿਲਡ ਦੇ ਭਾਅ ਘਟਾਏ ਸਨ।
ਦੇਸ਼ ਵਿੱਚ ਕਰੋਨਾ ਦੀ ਵੈਕਸੀਨ ਦੇ ਵੱਖ-ਵੱਖ ਰੇਟਾਂ ਨੂੰ ਲੈ ਕੇ ਕਾਫੀ ਵਿਵਾਦ ਪੈਦਾ ਹੋ ਰਿਹਾ ਸੀ। ਕੋਵੀਸ਼ਿਲਡ ਦੇ ਮੁਕਾਬਲੇ ਕੋਵੈਕਸੀਨ ਦੇ ਭਾਅ ਕਾਫੀ ਜ਼ਿਆਦਾ ਸਨ। ਕੋਵੈਕਸੀਨ ਨੇ ਕੇਂਦਰ ਸਰਕਾਰ ਲਈ ਵੈਕਸੀਨ ਦੇ ਰੇਟ 150 ਰੁਪਏ ਸੂਬਾ ਸਰਕਾਰਾਂ ਲਈ 600 ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਲਈ 1200 ਰੁਪਏ ਰੱਖੇ ਹਨ। ਜਿਸ ਤੋਂ ਬਾਅਦ ਹੁਣ ਕੋ ਵੈਕਸੀਨ ਨੇ ਸੂਬਿਆਂ ਨੂੰ ਦੇਣ ਵਾਲੀ ਵੈਕਸੀਨ ਦੇ ਰੇਟਾਂ ਵਿੱਚ ਕਟੌਤੀ ਕੀਤੀ ਹੈ।