ਮੁੰਬਈ : ਨਾਗਰਿਕ ਸੋਧ ਬਿੱਲ ਨੂੰ ਲੈ ਕੇ ਮਹਾਰਾਸ਼ਟਰ ਦੇ ਆਈਪੀਐਸ ਅਧਿਕਾਰੀ ਨੇ ਅਸਤੀਫਾ ਦੇ ਕੇ ਇਸ ਬਿੱਲ ਦਾ ਵਿਰੋਧ ਕੀਤਾ ਹੈ। ਆਈਪੀਐਸ ਅਧਿਕਾਰੀ ਨੇ ਕਿਹਾ ਕਿ ਉਹ ਇਸ ਬਿੱਲ ਦਾ ਵਿਰੋਧ ਕਰਦੇ ਹੋਏ ਅੱਜ ਯਾਨੀ ਵੀਰਵਾਰ ਤੋਂ ਦਫਤਰ ਨਹੀਂ ਜਾਣਗੇ। ਮੁੰਬਈ ‘ਚ ਵਿਸ਼ੇਸ਼ ਆਈਜੀਪੀ ਦੇ ਅਹੁਦੇ’ ਤੇ ਤਾਇਨਾਤ ਅਬਦੁਰ ਰਹਿਮਾਨ ਨੇ ਇਸ ਬਿੱਲ ਨੂੰ ਦੇਸ਼ ਨੂੰ ਵੰਡਣ ਵਾਲਾ ਬਿੱਲ ਦੱਸਿਆ ਹੈ।
ਦੱਸ ਦਈਏ ਕਿ ਬੀਤੇ ਕੱਲ੍ਹ ਨਾਗਰਿਕ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਰਹਿਮਾਨ ਨੇ ਇਹ ਕਹਿੰਦਿਆਂ ਕਿ, “ਇਹ ਬਿੱਲ ਭਾਰਤ ਦੀ ਧਾਰਮਿਕ ਬਹੁਲਤਾ ਦੇ ਵਿਰੁੱਧ ਹੈ।“ ਇਸ ਦਾ ਖੁਦ ਵਿਰੋਧ ਕੀਤਾ ਬਲਕਿ ਲੋਕਾਂ ਨੂੰ ਵੀ ਇਸ ਬਿੱਲ ਦਾ ਵਿਰੋਧ ਕਰਨ ਲਈ ਕਿਹਾ। ਰਹਿਮਾਨ ਨੇ ਬਿਆਨ ਵਿੱਚ ਕਿਹਾ, “ਇਹ ਬਿੱਲ ਸੰਵਿਧਾਨ ਦੀ ਮੁੱਢਲੀ ਵਿਸ਼ੇਸ਼ਤਾ ਦੇ ਵਿਰੁੱਧ ਹੈ।“ ਉਨ੍ਹਾਂ ਦੋਸ਼ ਲਾਇਆ ਕਿ, “ਬਿੱਲ ਪਾਸ ਹੋਣ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਗਲਤ ਤੱਥ, ਗੁੰਮਰਾਹ ਕਰਨ ਵਾਲੀ ਜਾਣਕਾਰੀ ਅਤੇ ਗਲਤ ਤਰਕ ਪੇਸ਼ ਕੀਤੇ ਗਏ ਸਨ। ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ। ਬਿੱਲ ਦੇ ਪਿੱਛੇ ਵਿਚਾਰ ਮੁਸਲਮਾਨਾਂ ਵਿਚ ਡਰ ਪੈਦਾ ਕਰਨਾ ਅਤੇ ਦੇਸ਼ ਨੂੰ ਵੰਡਣਾ ਹੈ।”