ਹੰਬੋਲਟ ਬਰੋਂਕੋਸ ਹਾਦਸੇ ਦੇ ਜ਼ਿੰਮੇਵਾਰ ਜਸਕੀਰਤ ਸਿੰਘ ਸਿੱਧੂ ਨੂੰ ਮਿਲੀ ਅਸਥਾਈ ਰਾਹਤ

Global Team
3 Min Read

ਟੋਰਾਂਟੋ:  2018 ਦੇ ਹੰਬੋਲਟ ਬਰੋਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਠਹਿਰਾਏ ਗਏ ਜਸਕੀਰਤ ਸਿੰਘ ਸਿੱਧੂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਤੋਂ ਠੀਕ ਪਹਿਲਾਂ ਅਦਾਲਤ ਵੱਲੋਂ ਅਸਥਾਈ ਰਾਹਤ ਮਿਲ ਗਈ ਹੈ। ਫੈਡਰਲ ਕੋਰਟ ਦੀ ਜਸਟਿਸ ਜੋਸਲਿਨ ਗਾਨੇ ਨੇ ਸ਼ੁੱਕਰਵਾਰ ਨੂੰ ਸੁਣਵਾਈ ਤੋਂ ਬਾਅਦ ਉਸ ਦੀ ਡਿਪੋਰਟੇਸ਼ਨ ਕੁਝ ਸਮੇਂ ਲਈ ਰੋਕ ਦਿੱਤੀ ਹੈ।

ਇਹ ਹਾਦਸਾ 6 ਅਪ੍ਰੈਲ 2018 ਨੂੰ ਵਾਪਰਿਆ ਸੀ, ਜਦੋਂ ਸਿੱਧੂ ਵੱਲੋਂ ਚਲਾਇਆ ਜਾ ਰਿਹਾ ਟਰੱਕ ਇੱਕ ਸਟਾਪ ਸਾਈਨ ਲੰਘ ਕੇ ਹਾਕੀ ਟੀਮ ਦੀ ਬੱਸ ਨਾਲ ਟਕਰਾ ਗਿਆ ਸੀ। ਇਸ ਟੱਕਰ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖ਼ਮੀ ਹੋਏ ਸਨ।

ਸਿੱਧੂ ਨੂੰ ਸੋਮਵਾਰ ਸਵੇਰੇ ਭਾਰਤ ਭੇਜਣ ਦੀ ਤਿਆਰੀ ਸੀ, ਪਰ ਅਦਾਲਤ ਨੇ ਇਹ ਫੈਸਲਾ ਸੁਣਾ ਦਿੱਤਾ ਕਿ ਮਨੁੱਖਤਾ ਅਤੇ ਤਰਸ ਦੇ ਅਧਾਰ ’ਤੇ ਉਸ ਦੀ ਅਰਜ਼ੀ ਦੇ ਫੈਸਲੇ ਤੱਕ ਉਸ ਨੂੰ ਕੈਨੇਡਾ ਵਿੱਚ ਰਹਿਣ ਦਿੱਤਾ ਜਾਵੇ। ਇਸ ਮਾਮਲੇ ’ਤੇ ਅੰਤਿਮ ਫੈਸਲਾ ਆਉਣ ਵਿੱਚ ਕੁਝ ਮਹੀਨੇ ਲੱਗ ਸਕਦੇ ਹਨ।

ਸਿੱਧੂ ਨੇ 2019 ਵਿੱਚ ਖ਼ਤਰਨਾਕ ਡਰਾਈਵਿੰਗ ਦੇ ਦੋਸ਼ ਮੰਨ ਲਏ ਸਨ ਅਤੇ ਉਸ ਨੂੰ 8 ਸਾਲ ਦੀ ਸਜ਼ਾ ਹੋਈ ਸੀ। 2023 ਵਿੱਚ ਉਸ ਨੂੰ ਪੂਰੀ ਪੈਰੋਲ ਮਿਲ ਗਈ ਸੀ, ਪਰ ਬਾਅਦ ਵਿੱਚ ਉਸ ਦੀ ਪੱਕੀ ਰਹਾਇਸ਼ ਰੱਦ ਕਰਕੇ ਡਿਪੋਰਟ ਕਰਨ ਦੇ ਹੁਕਮ ਜਾਰੀ ਹੋਏ।

ਉਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸ ਦੇ ਛੋਟੇ ਬੱਚੇ ਹਨ, ਜਿਨ੍ਹਾਂ ’ਤੇ ਇਸ ਫੈਸਲੇ ਦਾ ਅਸਰ ਪਵੇਗਾ। ਉਨ੍ਹਾਂ ਦੇ ਪੁੱਤਰ ਨੂੰ ਫੇਫੜਿਆਂ ਦੀ ਬਿਮਾਰੀ ਹੈ ਅਤੇ ਡਾਕਟਰਾਂ ਅਨੁਸਾਰ ਭਾਰਤ ਦੀ ਹਵਾ ਉਸ ਲਈ ਖਤਰਨਾਕ ਹੋ ਸਕਦੀ ਹੈ। ਨਾਲ ਹੀ, ਸਿੱਧੂ ਦੀ ਮਾਨਸਿਕ ਸਿਹਤ ਨੂੰ ਲੈ ਕੇ ਵੀ ਚਿੰਤਾ ਜਤਾਈ ਗਈ ਹੈ।

ਹਾਲਾਂਕਿ ਸਰਕਾਰ ਦੇ ਵਕੀਲਾਂ ਨੇ ਕਿਹਾ ਕਿ ਕਾਨੂੰਨ ਮੁਤਾਬਕ ਡਿਪੋਰਟੇਸ਼ਨ ਵਿੱਚ ਦੇਰੀ ਸਿਰਫ਼ ਛੋਟੇ ਸਮੇਂ ਲਈ ਹੀ ਹੋ ਸਕਦੀ ਹੈ ਅਤੇ ਉਸ ਦੇ ਖ਼ਿਲਾਫ਼ ਗੰਭੀਰ ਅਪਰਾਧ ਹੈ।

ਇਸ ਸਾਰੇ ਮਾਮਲੇ ਨੂੰ ਵੇਖਦੇ ਹੋਏ ਅਦਾਲਤ ਨੇ ਫਿਲਹਾਲ ਉਸ ਨੂੰ ਕੁਝ ਹੋਰ ਸਮਾਂ ਦੇਣ ਦਾ ਫੈਸਲਾ ਕੀਤਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment