ਸਰੀ: ਕੈਨੇਡਾ ਦੇ ਸੂਬੇ ਸਰੀ ‘ਚ 29 ਸਾਲਾ ਕਰੈਕਸ਼ਨਲ ਅਫ਼ਸਰ ਬਿਕਰਮਦੀਪ ਰੰਧਾਵਾ ਦਾ ਨੌਰਥ ਡੈਲਟਾ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ 1 ਮਈ ਦੀ ਹੈ ਪਰ ਉਸ ਵੇਲੇ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਸੀ। ਪੁਲਿਸ ਨੇ ਕੇਸ ਦਰਜ ਕਰਨ ਤੋਂ ਬਾਅਦ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਡੈਲਟਾ ਪੁਲਿਸ ਦੀ ਇਨਵੈਸਟੀਗੇਟਿਵ ਸਰਵਿਸਜ਼ ਦੇ ਮੁਖੀ ਇੰਸਪੈਕਟਰ ਲੀਸਨ ਨੇ ਕਿਹਾ ਕਿ ਪੁਲਿਸ ਨੂੰ ਸ਼ਨੀਵਾਰ ਸ਼ਾਮ ਲਗਭਗ 5 ਕੁ ਵਜੇ 72 ਐਵੇਨਿਊ ਅਤੇ 120 ਸਟਰੀਟ ਇਲਾਕੇ ਵਿੱਚ ਸਕੌਟਡੇਲ ਸੈਂਟਰ ਮੌਲ ਦੀ ਪਾਰਕਿੰਗ ਵਿੱਚ ਗੋਲੀ ਚੱਲਣ ਸਬੰਧੀ ਸੂਚਨਾ ਮਿਲੀ ਸੀ। ਇਸ ’ਤੇ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਈ, ਜਿੱਥੇ ਕਿ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਮਿਲਿਆ, ਜਿਸ ਨੂੰ ਗੋਲੀ ਲੱਗੀ ਹੋਈ ਸੀ। ਐਮਰਜੰਸੀ ਹੈਲਥ ਸਰਵਿਸ ਦੇ ਯਤਨਾਂ ਦੇ ਬਾਵਜੂਦ ਉਸ ਦੀ ਮੌਤ ਹੋ ਗਈ।
ਇਸ ਘਟਨਾ ਸੰਬੰਧੀ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ।
Shooting at Scottsdale Mall, #northdelta @kbolan @DailyHiveVan @KarmSumal @NEWS1130 pic.twitter.com/84YaSh3Bdf
— ezra (@ezratherealist) May 2, 2021
ਇਸ ਤੋਂ ਇਲਾਵਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਵੀਡੀਓ ਜਾਂ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਨੰਬਰ 604-946-4411 ’ਤੇ ਸੰਪਰਕ ਕਰ ਸਕਦਾ ਹੈ।