Home / ਉੱਤਰੀ ਅਮਰੀਕਾ / ਕੈਨੇਡਾ ’ਚ 29 ਸਾਲਾ ਪੰਜਾਬੀ ਅਫ਼ਸਰ ਦਾ ਗੋਲੀਆਂ ਮਾਰ ਕੇ ਕਤਲ

ਕੈਨੇਡਾ ’ਚ 29 ਸਾਲਾ ਪੰਜਾਬੀ ਅਫ਼ਸਰ ਦਾ ਗੋਲੀਆਂ ਮਾਰ ਕੇ ਕਤਲ

ਸਰੀ: ਕੈਨੇਡਾ ਦੇ ਸੂਬੇ ਸਰੀ ‘ਚ 29 ਸਾਲਾ ਕਰੈਕਸ਼ਨਲ ਅਫ਼ਸਰ ਬਿਕਰਮਦੀਪ ਰੰਧਾਵਾ ਦਾ ਨੌਰਥ ਡੈਲਟਾ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ 1 ਮਈ ਦੀ ਹੈ ਪਰ ਉਸ ਵੇਲੇ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਸੀ। ਪੁਲਿਸ ਨੇ ਕੇਸ ਦਰਜ ਕਰਨ ਤੋਂ ਬਾਅਦ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਡੈਲਟਾ ਪੁਲਿਸ ਦੀ ਇਨਵੈਸਟੀਗੇਟਿਵ ਸਰਵਿਸਜ਼ ਦੇ ਮੁਖੀ ਇੰਸਪੈਕਟਰ ਲੀਸਨ ਨੇ ਕਿਹਾ ਕਿ ਪੁਲਿਸ ਨੂੰ ਸ਼ਨੀਵਾਰ ਸ਼ਾਮ ਲਗਭਗ 5 ਕੁ ਵਜੇ 72 ਐਵੇਨਿਊ ਅਤੇ 120 ਸਟਰੀਟ ਇਲਾਕੇ ਵਿੱਚ ਸਕੌਟਡੇਲ ਸੈਂਟਰ ਮੌਲ ਦੀ ਪਾਰਕਿੰਗ ਵਿੱਚ ਗੋਲੀ ਚੱਲਣ ਸਬੰਧੀ ਸੂਚਨਾ ਮਿਲੀ ਸੀ। ਇਸ ’ਤੇ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਈ, ਜਿੱਥੇ ਕਿ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਮਿਲਿਆ, ਜਿਸ ਨੂੰ ਗੋਲੀ ਲੱਗੀ ਹੋਈ ਸੀ। ਐਮਰਜੰਸੀ ਹੈਲਥ ਸਰਵਿਸ ਦੇ ਯਤਨਾਂ ਦੇ ਬਾਵਜੂਦ ਉਸ ਦੀ ਮੌਤ ਹੋ ਗਈ।

ਇਸ ਘਟਨਾ ਸੰਬੰਧੀ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਵੀਡੀਓ ਜਾਂ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਨੰਬਰ 604-946-4411 ’ਤੇ ਸੰਪਰਕ ਕਰ ਸਕਦਾ ਹੈ।

Check Also

ਬਰੈਂਪਟਨ ਦੇ ਇੱਕ ਘਰ ‘ਚ ਅੱਗ ਲੱਗਣ ਕਾਰਨ ਤਿੰਨ ਬੱਚਿਆ ਦੀ ਮੌਤ

ਬਰੈਂਪਟਨ : ਵੀਰਵਾਰ ਸਵੇਰੇ ਬਰੈਂਪਟਨ ਟਾਊਨਹਾਊਸ ‘ਚ ਅੱਗ ਲੱਗਣ ਕਾਰਨ ਤਿੰਨ ਬੱਚਿਆ ਦੀ ਮੌਤ ਹੋ …

Leave a Reply

Your email address will not be published. Required fields are marked *