ਕੋਰੋਨਾਵਾਇਰਸ : ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ, ਮੁਹਾਲੀ ਵੱਲੋਂ ਲੋੜਵੰਦਾਂ ਲਈ ਲੰਗਰ ਦਾ ਕੀਤਾ ਜਾ ਰਿਹਾ ਪ੍ਰਬੰਧ

TeamGlobalPunjab
2 Min Read

ਮੁਹਾਲੀ (ਅਵਤਾਰ ਸਿੰਘ) : ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਸ ਚਾਰ ਮੁਹਾਲੀ ਤੋਂ ਰੋਜ਼ਾਨਾ ਤਕਰੀਬਨ ਦੋ ਤੋਂ ਢਾਈ ਹਜ਼ਾਰ ਲੋਕਾਂ ਲਈ ਸੰਗਤਾਂ ਵੱਲੋਂ ਲੰਗਰ ਤਿਆਰ ਕਰਕੇ ਭੇਜਿਆ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਸ ਚਾਰ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਹੈ ਕਿ ਕਰੋਨਾ ਵਾਇਰਸ ਕਰਕੇ ਕਰਫ਼ਿਊ ਕਾਰਨ ਕਈ ਲੋੜਵੰਦ ਪਰਿਵਾਰ ਭੋਜਨ ਲਈ ਪਰੇਸ਼ਾਨ ਹੋ ਰਹੇ ਸੀ ਇਸ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸਾਹਿਬ ਫੇਸ ਚਾਰ ਤੋਂ ਸੰਗਤਾਂ ਵੱਲੋਂ ਪਿਛਲੇ ਇੱਕ ਹਫ਼ਤੇ ਤੋਂ ਲੋੜਵੰਦ ਪਰਿਵਾਰਾਂ ਲਈ ਲੰਗਰ ਭੇਜਿਆ ਜਾ ਰਿਹਾ ਹੈ, ਉੱਥੇ ਹੀ ਤਿੰਨੋਂ ਟਾਈਮ ਗੁਰਦੁਆਰਾ ਸਾਹਿਬ ਵਿੱਚ ਵੀ ਲੰਗਰ ਚੱਲ ਰਿਹਾ ਹੈ ਜਿੱਥੇ ਕਿ ਸਰਕਾਰੀ ਮੁਲਾਜ਼ਮ ,ਪੀ ਜੀ ਵਿੱਚ ਰਹਿੰਦੇ ਬੱਚੇ ਅਤੇ ਲੋੜਵੰਦ ਪਰਿਵਾਰ ਆ ਕੇ ਲੰਗਰ ਛਕਦੇ ਹਨ ਅਤੇ ਉਨ੍ਹਾਂ ਨੂੰ ਪੈਕ ਕਰਕੇ ਵੀ ਦਿੱਤਾ ਜਾਂਦਾ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਗੱਲ ਦਾ ਉੱਚੇਚਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਈ ਅਜਿਹੀਆਂ ਜਗ੍ਹਾ ਹਨ ਜਿੱਥੇ ਲੰਗਰ ਨਹੀਂ ਪਹੁੰਚ ਰਿਹਾ ਉਹ ਰੋਟੀ ਲਈ ਪ੍ਰੇਸ਼ਾਨ ਹੋ ਰਹੇ ਹਨ ਤਾਂ ਉਨ੍ਹਾਂ ਨੂੰ ਜਦੋਂ ਵੀ ਜਿੱਥੋਂ ਵੀ ਫੋਨ ਜਾਂ ਕਾਲ ਆਉਂਦੀ ਹੈ ਉੱਥੇ ਲੰਗਰ ਪਹੁੰਚਾਇਆ ਜਾਂਦਾ ਹੈ । ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਜਾਂ ਕਿਸੇ ਵਿਅਕਤੀ ਨੂੰ ਲੰਗਰ ਦੀ ਜ਼ਰੂਰਤ ਹੋਵੇ ਤਾਂ ਉਹ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਸ ਚਾਰ ਮੁਹਾਲੀ ਦੇ 98760-48000 ਨੰਬਰ ਤੇ ਸੰਪਰਕ ਕਰ ਸਕਦੇ ਹਨ।



Share this Article
Leave a comment