ਨਿਊਯਾਰਕ ‘ਚ ਕੋਰੋਨਾ ਨੇ ਲਈਆਂ 11,000 ਤੋਂ ਜ਼ਿਆਦਾ ਜਾਨਾਂ, ਪੂਰੇ ਅਮਰੀਕਾ ‘ਚ ਮੌਤਾਂ ਦੀ ਗਿਣਤੀ 28,000 ਪਾਰ

TeamGlobalPunjab
1 Min Read

ਨਿਊਯਾਰਕ: ਅਮਰੀਕਾ ‘ਚ ਕੋਰੋਨਾ ਵਾਇਰਸ ਦਾ ਕੇਂਦਰ ਬਣੇ ਨਿਊਯਾਰਕ ਸ਼ਹਿਰ ‘ਚ ਮੌਤਾਂ ਦੀ ਗਿਣਤੀ 11 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਇਸ ਵਾਇਰਸ ਨਾਲ ਦੁਨੀਆ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਵਿਚ ਹੁਣ ਤਕ 28 ਹਜ਼ਾਰ ਤੋਂ ਜ਼ਿਆਦਾ ਪੀੜਤ ਜਾਨ ਗਵਾ ਚੁੱਕੇ ਹਨ। ਮੰਗਲਵਾਰ ਨੂੰ ਇੱਥੇ 2,228 ਲੋਕਾਂ ਦੀ ਮੌਤ ਹੋਈ ਜੋਕਿ ਇਕ ਦਿਨ ਵਿਚ ਮੌਤ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਉੱਥੇ ਹੀ ਦੇਸ਼ ਵਿਚ 6 ਲੱਖ 15 ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ।

ਨਿਊਯਾਰਕ ਸ਼ਹਿਰ ਦੇ ਸਿਹਤ ਵਿਭਾਗ ਨੇ ਕੋਰੋਨਾ ਨਾਲ ਮਰਨ ਵਾਲੇ ਪੀੜਤਾਂ ਦੀ ਗਿਣਤੀ ਗਿਣਨ ਦੇ ਤਰੀਕੇ ਵਿਚ ਬਦਲਾਅ ਕੀਤਾ ਹੈ। ਇਸੇ ਵਜ੍ਹਾ ਨਾਲ ਮਰਨ ਵਾਲਿਆਂ ਦੇ ਅੰਕੜਿਆਂ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਇਹ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਅੰਕੜਿਆਂ ਵਿਚ ਉਹ ਵੀ ਸ਼ਾਮਲ ਹੋਣਗੇ, ਜਿਨ੍ਹਾਂ ਦੀ ਕੋਰੋਨਾ ਨਾਲ ਮੌਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾਵੇਗਾ। ਜਿਸ ਦੇ ਮੁਤਾਬਕ ਨਿਉਯਾਰਕ ‘ਚ 14,000 ਮੌਤਾਂ ਹਨ।

ਉੱਥੇ ਹੀ ਜੌਹਨ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ, ਅਮਰੀਕਾ ਵਿਚ ਹੁਣ ਤਕ ਜਿੰਨੀ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਵਿਚ ਦੋ ਲੱਖ ਤੋਂ ਜ਼ਿਆਦਾ ਮਾਮਲੇ ਇਕੱਲੇ ਨਿਊਯਾਰਕ ਸੂਬੇ ਵਿਚ ਹਨ। ਨਿਊਯਾਰਕ ਤੋਂ ਬਾਅਦ ਨਿਊ ਜਰਸੀ ਵਿਚ ਸਭ ਤੋਂ ਜ਼ਿਆਦਾ ਕਰੀਬ 70 ਹਜ਼ਾਰ ਲੋਕ ਇਨਫੈਕਟਿਡ ਹਨ।

Share this Article
Leave a comment